ਅੰਮ੍ਰਿਤਸਰ ਦੇ ਕਵੀਨਜ ਰੋਡ 'ਚ ਵਾਈਨ ਸਾਪ ਅਤੇ ਰੈਸਟੋਰੈਂਟ 'ਚ ਲੱਗੀ ਅੱਗ, ਟਲਿਆ ਵੱਡਾ ਹਾਦਸਾ

ਕਵੀਨਜ ਰੋਡ ਤੇ ਇਹ ਹਾਦਸਾ ਵਾਪਰਿਆ ਜਿਥੇ ਇਕ ਸ਼ੋਪ ਤੋਂ ਅੱਗ ਨੂੰ ਨਿਕਲਦੀ ਦਿਖਾਈ ਦਿੱਤੀ ਤੇ ਸ਼ੋਰਟ ਸਰਕਟ ਨਾਲ ਧਮਾਕਾ ਵੀ ਹੋਇਆ। ਰੋਡ ...

ਅੰਮ੍ਰਿਤਸਰ:- ਕਵੀਨਜ ਰੋਡ ਤੇ ਇਹ ਹਾਦਸਾ ਵਾਪਰਿਆ ਜਿਥੇ ਇਕ ਸ਼ੋਪ ਤੋਂ ਅੱਗ ਨੂੰ ਨਿਕਲਦੀ ਦਿਖਾਈ ਦਿੱਤੀ ਤੇ ਸ਼ੋਰਟ ਸਰਕਟ ਨਾਲ ਧਮਾਕਾ ਵੀ ਹੋਇਆ। ਰੋਡ ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋ ਇਕ ਸ਼ਰਾਬ ਦੇ ਠੇਕੇ ਅਤੇ ਰੈਸਟੋਰੈਂਟ ਵਿਚਾਲੇ ਬਿਜਲੀ ਦੇ ਸੋਰਟ ਸਕਰਟ ਦੇ ਚਲਦਿਆਂ ਅਗ ਲਗ ਗਈ। ਜਿਸ ਉਪਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਵਲੋਂ ਕਾਬੂ ਪਾਇਆ ਗਿਆ।  ਜਿਸ ਵਿਚ ਫਿਲਹਾਲ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ ਪਰ ਰੈਸਟੋਰੈਂਟ ਵਿਚ ਪਾਏ ਗੈਸ ਸਿੰਲਡਰ ਤੋਂ ਹੋਣ ਵਾਲੇ ਹਾਦਸੇ ਤੋਂ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਖਤਰੇ ਨੂੰ ਟਾਲਿਆ ਹੈ।


ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਏ ਐਸ ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਅਤੇ ਮੌਕੇ ਤੇ ਮੌਜੂਦ ਲੌਕਾ ਵਲੋਂ ਅੱਗ ਤੇ ਕਾਬੂ ਪਾਉਣ ਲਈ ਅੱਗ ਬੁਝਾਉਣ ਵਾਲੇ ਯੰਤਰਾ ਦੀ ਵਰਤੋ ਕੀਤੀ ਪਰ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਹੀ ਅੱਗ ਤੇ ਕਾਬੂ ਪਾਇਆ ਗਿਆ ਹੈ ਅਤੇ ਫਿਲਹਾਲ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ।

Get the latest update about PUNJABI NEWS, check out more about TRUESCOOP NEWS, WINE SHOP FIRE & AMRITSAR NEWS

Like us on Facebook or follow us on Twitter for more updates.