ਇਸ ਸਾਲ ਪਵੇਗੀ ਕੜਾਕੇ ਦੀ ਠੰਡ, 15 ਅਕਤੂਬਰ ਤੋਂ ਬਾਅਦ ਪਲਟੇਗਾ ਮੌਸਮ

ਮਾਨਸੂਨ ਦੀ ਵਿਦਾਈ ਦੇ ਨਾਲ ਹੀ ਉੱਤਰੀ ਭਾਰਤ 'ਚ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਵਾਰ ਠੰਡ 'ਚ ਕੜਾਕੇ ਦੀ ਠੰਡ ਪਵੇਗੀ ਅਤੇ ਸਰਦੀ ਦਾ ਮੌਸਮ ਲੰਬਾ ਵੀ...

ਚੰਡੀਗੜ੍ਹ— ਮਾਨਸੂਨ ਦੀ ਵਿਦਾਈ ਦੇ ਨਾਲ ਹੀ ਉੱਤਰੀ ਭਾਰਤ 'ਚ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਵਾਰ ਠੰਡ 'ਚ ਕੜਾਕੇ ਦੀ ਠੰਡ ਪਵੇਗੀ ਅਤੇ ਸਰਦੀ ਦਾ ਮੌਸਮ ਲੰਬਾ ਵੀ ਹੋਵੇਗਾ। ਸੁੱਖੀ ਤੇਜ਼ ਹਵਾ ਅਤੇ ਸਾਫ ਹੁੰਦੇ ਆਸਮਾਨ ਤੋਂ ਠੰਡ ਦੀ ਆਹਟ ਸ਼ੁਰੂ ਹੋ ਗਈ ਹੈ। ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ 15 ਅਕਤੂਬਰ ਤੋਂ ਦਿਨ ਦੇ ਤਾਪਮਾਨ 'ਚ ਵੀ ਕਮੀ ਆਉਣ ਲੱਗੇਗੀ, ਜਿਸ ਤੋਂ ਬਾਅਦ ਠੰਡ ਦੀ ਰਸਮੀ ਸ਼ੁਰੂਆਤ ਹੋ ਜਾਵੇਗਾ। ਘੱਟ ਦਬਾਅ ਵਾਲੇ ਉੱਤਰ ਖੇਤਰਾਂ 'ਚ ਹੁਣ ਉੱਚ ਦਬਾਅ ਦੀ ਵਜ੍ਹਾ ਕਰਕੇ ਹਵਾਵਾਂ ਦੀ ਰਫ਼ਤਾਰ ਵਧੀ ਹੈ। ਸਕਾਈਮੇਟ ਵੈਦਰ ਸਰਵਿਸ ਨਾਲ ਜੁੜੇ ਵਿਗਿਆਨੀਆਂ ਨੇ ਦੱਸਿਆ ਕਿ ਇਸ ਸਮੇਂ 'ਲਾ ਨੀਨਾ' ਦੀ ਸਥਿਤੀ ਬਣ ਰਹੀ ਹੈ, ਜਿਸ 'ਚ ਸਰਦੀ ਦਾ ਮੌਸਮ ਲੰਬਾ ਹੋ ਸਕਦਾ ਹੈ। ਇਸ ਦੇ ਨਾਲ ਹੀ ਠੰਡ ਵੀ ਕੜਾਕੇ ਦੀ ਪੈ ਸਕਦੀ ਹੈ।

ਜੇਕਰ ਤੁਸੀਂ ਵੀ ਹੋ Coffee ਪੀਣ ਦੇ ਸ਼ੌਕੀਣ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ!!

ਇਸੇ ਵਜ੍ਹਾ ਕਰਕੇ ਮਾਨਸੂਨ ਦੀ ਬਾਰਿਸ਼ ਵੀ ਪੂਰੇ ਦੇਸ਼ 'ਚ ਅੱਗੇ ਨਾਲੋਂ ਜ਼ਿਆਦਾ ਹੋਈ ਹੈ। ਉੱਤਰੀ ਪਹਾੜੀ ਰਾਜਾਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਮੱਧ ਪ੍ਰਦੇਸ਼ ਤੋਂ ਮਾਨਸੂਨ ਵਾਪਸ ਆ ਚੁੱਕਾ ਹੈ। ਪਿਛਲੇ ਸਾਲ ਦਿੱਲੀ ਅਤੇ ਆਲੇ-ਦੁਆਲੇ ਤੋਂ ਮਾਨਸੂਨ ਦੀ ਵਿਦਾਈ 10 ਅਕਤੂਬਰ ਨੂੰ ਹੋਈ ਸੀ ਪਰ ਇਸ ਵਾਰ ਬਹੁਤ ਪਹਿਲਾਂ ਹੋ ਗਈ। ਅਜਿਹੇ 'ਚ ਠੰਡ ਦੇ ਮੌਸਮ ਦੀ ਸ਼ੁਰੂਆਤ ਵੀ ਪਹਿਲਾਂ ਹੋਣੀ ਤੈਅ ਹੈ।

Get the latest update about Weather News, check out more about National news, Cold Weather, True Scoop Punjabi & News In Punjabi

Like us on Facebook or follow us on Twitter for more updates.