ਸਰਦੀਆਂ 'ਚ ਇੰਝ ਰੱਖੋਂ ਗਲੇ ਦਾ ਧਿਆਨ, ਖਰਾਸ਼ ਤੋਂ ਬਚਣ ਲਈ ਅਪਣਾਉ ਇਹ ਘਰੇਲੂ ਨੁਸਖੇ

ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਸ਼ੁਰੂ ਹੁੰਦਿਆ ਹੀ ਬੁਖਾਰ ...

ਨਵੀਂ ਦਿੱਲੀ — ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਸ਼ੁਰੂ ਹੁੰਦਿਆ ਹੀ ਬੁਖਾਰ, ਜੁਕਾਮ ਦੇ ਨਾਲ ਗਲੇ 'ਚ ਖਰਾਸ਼ ਦੀ ਸਮੱਸਿਆ ਵੱਧ ਜਾਂਦੀ ਹੈ। ਇਹ ਮੌਸਮ ਕਈ ਲੋਕਾਂ ਦੀ ਸਿਹਤ 'ਤੇ ਭਾਰੀ ਅਸਰ ਪਾਉਂਦਾ ਹੈ। ਦੱਸ ਦੱਈਏ ਕਿ ਇਸ ਮੌਸਮ 'ਚ ਬੱਚਿਆ ਅਤੇ ਬਜੂਰਗਾਂ ਨੂੰ ਸਭ ਤੋਂ ਜ਼ਿਆਦਾ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਕਾਰਨ ਇਹ ਹੈ ਕਿ ਮੌਸਮ 'ਚ ਲੋਕਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਪਰ ਕੁਝ ਘਰੇਲੂ ਨੁਸਖੇ ਹਨ, ਜਿਨ੍ਹਾਂ ਨਾਲ ਤੁਸੀਂ ਨਾ ਸਿਰਫ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹੋ, ਬਲਕਿ ਤੁਹਾਨੂੰ ਗਲੇ 'ਚ ਖਰਾਸ਼ ਦੀ ਸਮੱਸਿਆ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ।  ਆਓ ਜਾਣਦੇ ਹਾਂ ਘਰੇਲੂ ਤਰੀਕਿਆਂ ਬਾਰੇ।

Typhoid ਦਾ ਨਵਾਂ ਟੀਕਾ ਲਾਂਚ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਪਾਕਿਸਤਾਨ

ਸਰਦੀਆਂ ਦੇ ਮੌਸਮ 'ਚ ਹਲਦੀ ਵਾਲਾ ਦੁੱਧ ਜੁਕਾਮ ਅਤੇ ਬੁਖਾਰ 'ਚ ਅਸਰਦਾਇਕ ਹੁੰਦਾ ਹੈ। ਇਸ ਨੂੰ ਪੀਣ ਨਾਲ ਗਲੇ ਦੀ ਖਰਾਸ਼ ਵੀ ਖਤਮ ਹੁੰਦੀ ਹੈ। ਇਸ 'ਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜਿਸ ਨਾਲ ਖਰਾਸ਼ ਕਰਕੇ ਗਲੇ 'ਚ ਦਰਦ 'ਚ ਅਰਾਮ ਮਿਲਦਾ ਹੈ। ਗਲੇ 'ਚ ਖਰਾਸ਼ ਤੋਂ ਰਾਹਤ ਲਈ ਸਭ ਤੋਂ ਚੰਗਾ ਵਿਕਲਪ ਨਮਕ ਦੇ ਪਾਣੀ ਨਾਲ ਗਰਾਰੇ ਕਰਨਾ। ਗੁਨਗੁਨੇ ਨਮਕੀਨ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ ਦੇ ਫਲੂਇਡਸ ਨੂੰ ਸੋਖ ਲੈਂਦਾ ਹੈ ਜਿਸ ਨਾਲ ਗਲੇ ਦੇ ਦਰਦ 'ਚ ਆਰਾਮ ਮਹਿਸੂਸ ਹੁੰਦਾ ਹੈ।

Get the latest update about Winter, check out more about Health News, True Scoop News, News In Punjabi & Sore Throat

Like us on Facebook or follow us on Twitter for more updates.