ਯੂਕਰੇਨ-ਰੂਸ ਦੇ ਜੰਗ ਨਾਲ ਐਲ.ਪੀ.ਜੀ. ਗਾਹਕਾਂ ਨੂੰ ਪਵੇਗੀ ਮਹਿੰਗਾਈ ਦੀ ਮਾਰ, ਗੈਸ ਸਲੰਡਰ 105 ਰੁਪਏ ਹੋਇਆ ਮਹਿੰਗਾ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗ ਰਿਹਾ ਹੈ। ਦਰਅਸਲ, 1 ਮਾਰਚ ਨੂੰ ਐਲ.ਪੀ.ਜੀ. ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਸਨ

ਨਵੀਂ ਦਿੱਲੀ— ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗ ਰਿਹਾ ਹੈ। ਦਰਅਸਲ, 1 ਮਾਰਚ ਨੂੰ ਐਲ.ਪੀ.ਜੀ. ਸਿਲੰਡਰ ਦੀਆਂ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਸਨ। ਸਿਲੰਡਰ ਦਾ ਰੇਟ 105 ਰੁਪਏ ਵਧ ਗਿਆ ਹੈ। ਇਹ ਵਾਧਾ ਕਮਰਸ਼ੀਅਲ ਸਿਲੰਡਰ 'ਚ ਕੀਤਾ ਗਿਆ ਹੈ। ਇਸ ਦੇ ਨਾਲ ਹੀ 5 ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ ਵੀ 27 ਰੁਪਏ ਦਾ ਵਾਧਾ ਹੋਇਆ ਹੈ। ਹੁਣ ਦਿੱਲੀ ਵਿੱਚ 5 ਕਿਲੋ ਦੇ ਸਿਲੰਡਰ ਦੀ ਕੀਮਤ 569 ਰੁਪਏ ਹੋਵੇਗੀ।

ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ 7 ਮਾਰਚ ਤੋਂ ਬਾਅਦ ਘਰੇਲੂ ਰਸੋਈ ਗੈਸ ਸਿਲੰਡਰ ਵੀ ਮਹਿੰਗਾ ਹੋ ਸਕਦਾ ਹੈ। ਕਿਉਂਕਿ ਯੂ.ਪੀ. ਵਿੱਚ ਵੋਟਿੰਗ ਦੇ ਅਜੇ ਦੋ ਪੜਾਅ ਬਾਕੀ ਹਨ ਅਤੇ ਆਖਰੀ ਪੜਾਅ ਦੀ ਵੋਟਿੰਗ 7 ਮਾਰਚ ਨੂੰ ਹੈ। ਅਜਿਹੇ 'ਚ 7 ਮਾਰਚ ਤੋਂ ਬਾਅਦ ਮਹਿੰਗਾਈ ਵਧ ਸਕਦੀ ਹੈ।

ਵਪਾਰਕ ਸਿਲੰਡਰ 19 ਕਿਲੋ ਦਾ LPG ਸਿਲੰਡਰ 1 ਮਾਰਚ ਭਾਵ ਅੱਜ ਤੋਂ ਦਿੱਲੀ ਵਿੱਚ 1907 ਰੁਪਏ ਦੀ ਬਜਾਏ 2012 ਰੁਪਏ ਵਿੱਚ ਮਿਲੇਗਾ। ਕੋਲਕਾਤਾ 'ਚ ਹੁਣ ਇਹ 1987 ਰੁਪਏ ਦੀ ਬਜਾਏ 2095 ਰੁਪਏ 'ਚ ਮਿਲੇਗਾ ਜਦਕਿ ਮੁੰਬਈ 'ਚ ਇਸ ਦੀ ਕੀਮਤ ਹੁਣ 1857 ਰੁਪਏ ਤੋਂ ਵਧ ਕੇ 1963 ਰੁਪਏ ਹੋ ਗਈ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ 6 ਅਕਤੂਬਰ, 2021 ਤੋਂ ਘਰੇਲੂ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ, ਜਦਕਿ ਕੱਚੇ ਤੇਲ ਦੀਆਂ ਕੀਮਤਾਂ 102 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈਆਂ ਹਨ। ਇਸ ਦੌਰਾਨ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ 'ਚ ਕਾਫੀ ਬਦਲਾਅ ਦੇਖਣ ਨੂੰ ਮਿਲਿਆ।

Get the latest update about Truescoop, check out more about Truescoopnews, Ukraine Russia war, gas cylinder & LPG

Like us on Facebook or follow us on Twitter for more updates.