ਸਕ੍ਰੀਨ ਟਾਈਮ ਨਾਲ ਵਧੀਆ ਮੁਸ਼ਕਿਲਾਂ, ਜਾਣੋ ਕਿਵੇਂ ਡਿਜੀਟਲ ਦੁਨੀਆ ਬਣੀ ਬੱਚਿਆਂ ਦੀ ਦੁਸ਼ਮਣ

ਜਰਨਲ ਆਫ਼ ਸਕੂਲ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਖੋਜ ਦੇ ਅਨੁਸਾਰ, ਇਹਨਾਂ ਦੋ ਸਾਲਾਂ ਵਿੱਚ, ਸਕ੍ਰੀਨ ਟਾਈਮ ਵਧਣ ਦਾ ਬੱਚਿਆਂ 'ਤੇ ਬੁਰਾ ਪ੍ਰਭਾਵ...

ਅੱਜ ਦੇ ਸਮੇ ਦੁਨੀਆ ਭਰ 'ਚ ਡਿਜੀਟਲ ਯੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰੋਜ਼ਾਨਾ ਜਿੰਦਗੀ 'ਚ ਹਰ ਵਿਅਕਤੀ ਕਿਸੇ ਨਾ ਕਿਸੇ ਡਿਜੀਟਲ ਯੰਤਰ ਦਾ ਪ੍ਰਯੋਗ ਕਰਦਾ ਹੈ ਜੋ ਕਿ ਜਿੰਦਗੀ ਨੂੰ ਅਰਾਮ ਦਾਇਕ ਬਣਾ ਰਹੀ ਹੈ ਪਰ ਇਸ ਦੀ ਅਸਲੀਅਤ ਕੁਝ ਹੋਰ ਹੀ ਹੈ। ਡਿਜੀਟਲ ਯੰਤਰਾਂ ਦੀ ਬਹੁਤ ਜ਼ਿਆਦਾ ਵਰਤੋਂ ਸਾਡੇ ਸਾਰਿਆਂ ਲਈ ਨੁਕਸਾਨਦੇਹ ਹੈ। ਬਦਕਿਸਮਤੀ ਨਾਲ ਕੋਰੋਨਾ ਮਹਾਂਮਾਰੀ ਵਿੱਚ, ਪੜ੍ਹਾਈ ਤੋਂ ਲੈ ਕੇ ਕੰਮ ਤੱਕ, ਸਭ ਕੁਝ ਆਨਲਾਈਨ ਹੋ ਗਿਆ। ਜਰਨਲ ਆਫ਼ ਸਕੂਲ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਖੋਜ ਦੇ ਅਨੁਸਾਰ, ਇਹਨਾਂ ਦੋ ਸਾਲਾਂ ਵਿੱਚ, ਸਕ੍ਰੀਨ ਟਾਈਮ ਵਧਣ ਦਾ ਬੱਚਿਆਂ 'ਤੇ ਬੁਰਾ ਪ੍ਰਭਾਵ ਪਿਆ ਹੈ। ਇੰਗਲੈਂਡ ਦੀ ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਦ੍ਰਿਸ਼ਟੀ ਮਾਹਿਰਾਂਦੂਰਾ ਕੀਤੀ ਖੋਜ਼ ਅਨੁਸਾਰ ਮੋਬਾਈਲ ਫੋਨ ਜਾਂ ਕੰਪਿਊਟਰ ਦੀ ਸਕਰੀਨ ਨੂੰ ਜ਼ਿਆਦਾ ਦੇਰ ਤੱਕ ਦੇਖਣ ਨਾਲ ਬੱਚਿਆਂ ਦੀ ਅੱਖਾਂ ਸਮੇਤ ਸਮੁੱਚੀ ਸਿਹਤ 'ਤੇ ਮਾੜਾ ਅਸਰ ਪੈ ਰਿਹਾ ਹੈ। ਜੇਕਰ ਬੱਚਿਆਂ ਦੇ ਸਕਰੀਨ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਜਿਵੇ ਜਿਵੇ ਬੱਚਿਆਂ ਦੀ ਕਲਾਸ 'ਚ ਵਾਧਾ ਹੁੰਦਾ ਹੈ ਉਨ੍ਹਾਂ ਦੇ ਸਕਰੀਨ ਟਾਈਮ ਨੂੰ ਇਸਤੇਮਾਲ  ਕਰਨ 'ਚ ਵੀ ਵਾਧਾ ਹੁੰਦਾ ਹੈ। ਕੋਰੋਨਾ ਮਹਾਮਾਰੀ ਦੇ ਸਮੇ ਇਹ ਵਰਤੋਂ 'ਚ  5 ਤੋਂ 12 ਸਾਲ ਤੱਕ ਦੇ ਬੱਚਿਆਂ 'ਚ 111% ਤੱਕ ਦਾ ਵਾਧਾ ਹੋਇਆ ਹੈ।  
ਡਿਜੀਟਲ ਯੰਤਰ ਦੇ ਜਿਆਦਾ ਇਸਤੇਮਾਲ ਨਾਲ ਜਿਥੇ ਬੱਚਿਆਂ ਦੀਆਂ ਅੱਖਾਂ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਨਾਲ ਹੀ ਕੁਝ ਹੋਰ ਬਿਮਾਰੀਆਂ ਜਿਵੇਂ ਕੀ ਆਈ ਸਟ੍ਰੇਨ, ਡ੍ਰਾਈ ਆਈ, ਧੁੰਦਲਾਪਣ, ਨਜ਼ਰ ਦੀ ਘੱਟ ਵੱਧ ਹੋਣਾ ਵਰਗੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਰੀਰ ਨਾਲ ਜੁੜੀਆਂ ਹੋਰ ਬਿਆਮਰੀਆਂ ਜਿਵੇਂ, ਮੁਟਾਪਾ, ਗਰਦਨ, ਮੋਢਿਆਂ ਦਾ ਦਰਦ ਆਦਿ ਵੀ ਦੇਖਣ ਨੂੰ ਮਿਲਦੇ ਹਨ।  

ਇਨ੍ਹਾਂ ਸਮਸਿਆਵਾਂ ਤੋਂ ਬਚਾਈਂ ਨੂੰ ਬਚਾਉਣ ਤੇ ਕੁਝ ਤਰੀਕੇ :
* ਬੱਚਿਆਂ ਦਾ ਸਕ੍ਰੀਨ ਸਮਾਂ ਸੀਮਤ ਕਰੋ। ਉਨ੍ਹਾਂ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਮੋਬਾਈਲ ਦੀ ਵਰਤੋਂ ਨਾ ਕਰਨ ਦਿਓ।
* ਬੱਚਿਆਂ ਨੂੰ ਔਨਲਾਈਨ ਦੀ ਬਜਾਏ ਔਫਲਾਈਨ ਗੇਮਾਂ ਖੇਡਣ ਲਈ ਉਤਸ਼ਾਹਿਤ ਕਰੋ।
* ਉਨ੍ਹਾਂ ਨੂੰ ਡਿਜੀਟਲ ਦੁਨੀਆ ਦੀਆਂ ਕਮੀਆਂ ਬਾਰੇ ਦੱਸੋ। ਫ਼ੋਨ ਵਿੱਚ ਚਾਈਲਡ ਲਾਕ ਲਗਾ ਕੇ ਉਨ੍ਹਾਂ ਨੂੰ ਸੁਰੱਖਿਅਤ ਕਰੋ।
* ਸਕਰੀਨਾਂ ਕਾਰਨ ਹੋਣ ਵਾਲੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ।
* ਇੰਟਰਨੈੱਟ 'ਤੇ ਤੁਹਾਡੇ ਨਾਲ ਵਾਪਰੀਆਂ ਨਕਾਰਾਤਮਕ ਘਟਨਾਵਾਂ ਬਾਰੇ ਬੱਚਿਆਂ ਨੂੰ ਖੁੱਲ੍ਹ ਕੇ ਦੱਸੋ।
* ਬੱਚਿਆਂ ਦੇ ਸਾਹਮਣੇ ਸਕ੍ਰੀਨ ਦੀ ਵਰਤੋਂ ਨਾ ਕਰੋ। ਉਨ੍ਹਾਂ ਨਾਲ ਸਮਾਂ ਬਿਤਾਓ।  

Get the latest update about TRUE SCOOP PUNJABI, check out more about WORLD NEWS, HEALTH ISSUES, COVID SIDE EFFECTS & PUNJABI NEWS

Like us on Facebook or follow us on Twitter for more updates.