ATM ਤੋਂ ਬਿਨਾਂ ਵੀ ਕਢਵਾ ਸਕੋਗੇ ਪੈਸੇ, UPI ਐਪ ਇੰਝ ਹੋਵੇਗੀ ਮਦਦਗਾਰ, ਜਾਣੋ ਪੂਰੀ ਪ੍ਰਕਿਰਿਆ

ਤੁਸੀਂ ਜਲਦੀ ਹੀ ਬੈਂਕ ਦੇ ATM ਤੋਂ ਬਿਨਾਂ ਕਾਰਡ ਦੇ ਪੈਸੇ ਕਢਵਾ ਸਕੋਗੇ। RBI ਨੇ ਬਿਨਾਂ ਕਾਰਡ ਦੇ ਕਿਸੇ ਵੀ ATM ਤੋਂ ਪੈਸੇ ਕਢਵਾਉਣ ਲਈ ਨਵਾਂ ਨਿਯਮ ਜਾਰੀ ਕੀਤਾ ਹੈ। ਇਹ ਸਹੂਲਤ ਦੇਸ਼ ਦੇ ਸਾਰੇ ਬੈਂਕਾਂ ਅਤੇ ਏਟੀਐਮ ਮਸ਼ੀਨਾਂ ਵਿੱਚ ਉਪਲਬਧ ਹੋਵੇਗੀ...

ਵੈਸੇ ਤਾਂ ਅੱਜ ਕੱਲ ਹਰ ਕੋਈ ਕਿਸੇ ਵੀ ਤਰ੍ਹਾਂ ਦੇ ਭੁਗਤਾਨ ਦੇ ਲਈ ਡਿਜੀਟਲ ਪੇਮੈਂਟ ਐਪਸ ਦੀ ਵਰਤੋਂ ਕਰਦਾ ਹੈ। ਇਹ ਇਕ ਆਸਾਨ ਤਰੀਕਾ ਵੀ ਹੈ ਤੇ ਸੁਰੱਖਿਅਤ ਵੀ। ਪਰ ਹਜੇ ਵੀ ਕੁਝ ਲੋਕ ਐਸੇ ਹਨ ਜੋ ਕਿ ATM 'ਚੋ ਪੈਸੇ ਕਢਵਾਉਣ ਹਨ ਤੇ ਪੈਸਿਆਂ ਨਾਲ ਲੈਣ ਦੇਣ ਕਰਦੇ ਹਨ। ਪਰ ਕਈ ਵਾਰ ਜਰੂਰਤ ਦੇ ਵੇਲੇ ਸਾਡੇ ਕੋਲ ATM ਨਹੀਂ ਹੁੰਦਾ ਤਾਂ ਸਾਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਇਹ ਮੁਸ਼ਕਿਲ ਵੀ ਆਸਾਨ ਹੋ ਗਈ ਹੈ। ਹੁਣ ਤੁਸੀਂ ਜਲਦੀ ਹੀ ਬੈਂਕ ਦੇ ATM ਤੋਂ ਬਿਨਾਂ ਕਾਰਡ ਦੇ ਪੈਸੇ ਕਢਵਾ ਸਕੋਗੇ। RBI ਨੇ ਬਿਨਾਂ ਕਾਰਡ ਦੇ ਕਿਸੇ ਵੀ ATM ਤੋਂ ਪੈਸੇ ਕਢਵਾਉਣ ਲਈ ਨਵਾਂ ਨਿਯਮ ਜਾਰੀ ਕੀਤਾ ਹੈ। ਇਹ ਸਹੂਲਤ ਦੇਸ਼ ਦੇ ਸਾਰੇ ਬੈਂਕਾਂ ਅਤੇ ਏਟੀਐਮ ਮਸ਼ੀਨਾਂ ਵਿੱਚ ਉਪਲਬਧ ਹੋਵੇਗੀ।


ਰਿਜ਼ਰਵ ਬੈਂਕ ਵਲੋਂ 19 ਮਈ ਨੂੰ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਤੇ ਸਾਰੇ ਬੈਂਕਾਂ ਨੂੰ ਇਹ ਸਹੂਲਤ ਜਲਦੀ ਸ਼ੁਰੂ ਕਰਨ ਲਈ ਕਿਹਾ ਹੈ। ਇਸ 'ਚ ਆਰਬੀਆਈ ਨੇ ਸਾਰੇ ਬੈਂਕਾਂ, ਏਟੀਐਮ ਨੈਟਵਰਕਾਂ ਅਤੇ ਵ੍ਹਾਈਟ ਲੇਬਲ ਏਟੀਐਮ ਆਪਰੇਟਰਾਂ (WLAO) ਨੂੰ ਉਨ੍ਹਾਂ ਦੇ ਏਟੀਐਮ ਵਿੱਚ ਇੰਟਰਾਓਪਰੇਬਲ ਕਾਰਡਲੇਸ ਕੈਸ਼ ਕਢਵਾਉਣ (ICCW) ਦੀ ਸਹੂਲਤ ਪ੍ਰਦਾਨ ਕਰਨ ਲਈ ਕਿਹਾ ਹੈ। ਇਸ ਸਹੂਲਤ ਦਾ ਲਾਭ UPI ਰਾਹੀਂ ਲਿਆ ਜਾ ਸਕਦਾ ਹੈ।

ਕੀ ਹੈ ਇਹ ਸਿਸਟਮ ?
ਇਸ ਸਿਸਟਮ ਦੇ ਚਲਦਿਆਂ ATM ਤੋਂ ਪੈਸੇ ਕਢਵਾਉਣ ਲਈ ਕਾਰਡ ਦੀ ਲੋੜ ਨਹੀਂ ਹੈ। ਇਹ ਸਹੂਲਤ ਦੇਸ਼ ਭਰ ਵਿੱਚ 24×7 ਉਪਲਬਧ ਹੋਵੇਗੀ। ਇਸ ਸਿਸਟਮ ਰਾਹੀਂ ਮੋਬਾਈਲ ਪਿੰਨ ਜਨਰੇਟ ਕਰਨਾ ਹੋਵੇਗਾ। ਕੈਸ਼ਲੈੱਸ ਕੈਸ਼ ਕਢਵਾਉਣ ਦੀ ਸਹੂਲਤ ਵਿੱਚ, ਲੈਣ-ਦੇਣ ਨੂੰ UPI ਰਾਹੀਂ ਪੂਰਾ ਕੀਤਾ ਜਾਵੇਗਾ। ਇਹ ਸਹੂਲਤ ਆਪਣੇ ਤੋਂ ਪੈਸੇ ਕਢਵਾਉਣ 'ਤੇ ਹੀ ਮਿਲੇਗੀ। ਫਿਲਹਾਲ ਸਾਰੇ ਬੈਂਕਾਂ ਕੋਲ ਇਹ ਸਹੂਲਤ ਨਹੀਂ ਹੈ। ਇਸ ਵਿੱਚ ਲੈਣ-ਦੇਣ ਦੀ ਸੀਮਾ 5 ਹਜ਼ਾਰ ਹੈ।

ਕਿਵੇਂ ਕੰਮ ਕਰੇਗਾ ਇਹ ਸਿਸਟਮ ?
ਇਸ 'ਚ ਤੁਹਾਨੂੰ ATM ਮਸ਼ੀਨ 'ਤੇ ਜਾ ਕੇ ਉਸ 'ਤੇ ਪੈਸੇ ਕਢਵਾਉਣ ਦਾ ਵਿਕਲਪ ਚੁਣਨਾ ਹੋਵੇਗਾ।
ATM ਦੀ ਸਕਰੀਨ 'ਤੇ UPI ਦਾ ਆਪਸ਼ਨ ਆਵੇਗਾ, ਉਸ 'ਤੇ ਕਲਿੱਕ ਕਰੋ।
ATM 'ਤੇ QR ਕੋਡ ਦਿਖਾਈ ਦੇਵੇਗਾ।
ਆਪਣੇ ਮੋਬਾਈਲ 'ਤੇ ਉਪਲਬਧ UPI ਪੇਮੈਂਟ ਐਪ ਖੋਲ੍ਹੋ ਅਤੇ ਇਸ ਨਾਲ ਇਸ QR ਕੋਡ ਨੂੰ ਸਕੈਨ ਕਰੋ।
ਇਸ ਤੋਂ ਬਾਅਦ ਉਹ ਰਕਮ ਦਾਖਲ ਕਰੋ ਜਿਸ ਨੂੰ ਤੁਸੀਂ ਕਢਵਾਉਣਾ ਚਾਹੁੰਦੇ ਹੋ।
ਇਸ ਤੋਂ ਬਾਅਦ ਤੁਹਾਨੂੰ ਆਪਣਾ UPI ਪਿੰਨ ਭਰਨਾ ਹੋਵੇਗਾ ਅਤੇ Proceed ਬਟਨ 'ਤੇ ਕਲਿੱਕ ਕਰਨਾ ਹੋਵੇਗਾ।
ਹੁਣ ਤੁਹਾਡੇ ਪੈਸੇ ATM ਤੋਂ ਕਢਵਾਏ ਜਾਣਗੇ।

Get the latest update about BUSINESS, check out more about DIGITAL TRANSACTIONS, RBI, ATM & WITHDRAW MONEY WITHOUT ATM

Like us on Facebook or follow us on Twitter for more updates.