ਰੇਲ ਗੱਡੀ ਦੀ ਚਪੇਟ 'ਚ ਆਉਣ ਨਾਲ ਮਹਿਲਾ ਅਤੇ ਬੱਚੇ ਦੀ ਹੋਈ ਮੌਤ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ASI ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਥੋਂ ਲੰਘ ਰਹੀ ਰੇਲ ਗੱਡੀ 04654 ਡੌਨ ਦੀ ਲਪੇਟ ਵਿਚ ਆਉਣ ਨਾਲ ਇਨ੍ਹਾਂ ਦੀ ਮੌਤ ਹੋ ਗਈ

ਮਾਮਲਾ ਫਿਲੌਰ ਦੇ ਨਜ਼ਦੀਕ ਪੈਂਦੇ ਖਹਿਰਾ ਰੇਲਵੇ ਫਾਟਕ ਦਾ ਹੈ ਜਿਥੇ ਕੁਝ ਦੂਰੀ ਤੇ ਇਕ ਪਰਵਾਸੀ ਮਜ਼ਦੂਰ ਔਰਤ ਅਤੇ ਇਕ ਬੱਚੇ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ। 

ਇਸ ਮੌਕੇ ਜਾਣਕਾਰੀ ਦਿੰਦੇ ਹੋਏ ASI ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਥੋਂ ਲੰਘ ਰਹੀ ਰੇਲ ਗੱਡੀ 04654 ਡੌਨ ਦੀ ਲਪੇਟ ਵਿਚ ਆਉਣ ਨਾਲ ਇਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਹੈ ਕਿ ਔਰਤ ਦੇ ਲਾਲ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਜਿਸ ਦੀ ਉਮਰ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਸਦੇ ਨਾਲ ਜੋ ਬੱਚਾ ਹੈ ਉਸ ਦੇ ਲਾਲ ਰੰਗ ਦੀ ਟੀ-ਸ਼ਰਟ ਅਤੇ ਨੀਲੇ ਕਲਰ ਦੀ ਪੈਂਟ ਪਾਈ ਹੋਈ ਹੈ। ਜਿਸ ਦੀ ਉਮਰ ਲਗਪਗ ਸੱਤ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। 

ਉਨ੍ਹਾਂ ਮੌਕੇ ਤੇ ਸਾਰਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਦੀ ਡੈੱਡ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਫਿਲੌਰ ਦੀ ਮੋਰਚਰੀ ਵਿਖੇ ਪਹਿਚਾਣ ਲਈ ਰੱਖ ਦਿੱਤੀ ਹੈ। 

Get the latest update about Punjab news, check out more about woman and child hit by train & Punjab latest news

Like us on Facebook or follow us on Twitter for more updates.