ਜਲੰਧਰ ਜਿੰਦਾ ਫਾਟਕ ਨੇੜੇ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਦਹਿਸ਼ਤ

ਜਲੰਧਰ ਦੇ ਜ਼ਿੰਦਾ ਫਾਟਕ ਦੇ ਨਜ਼ਦੀਕ ਸਰਵਿਸ ਲੇਨ ਦੀ ਝਾੜੀਆਂ ਵਿੱਚੋਂ ਔਰਤ ਦੀ ਲਾਸ਼ ਮਿਲੀ। ਜੋ ਕਿ ਬੁਰੀ ਤਰ੍ਹਾ ਨਾਲ ਝੁਲ਼ਸੀ ਹੋਈ ਸੀ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ਉੱਤੇ ਪੁੱਜੀ...

ਜਲੰਧਰ- ਜਲੰਧਰ ਦੇ ਜ਼ਿੰਦਾ ਫਾਟਕ ਦੇ ਨਜ਼ਦੀਕ ਸਰਵਿਸ ਲੇਨ ਦੀ ਝਾੜੀਆਂ ਵਿੱਚੋਂ ਔਰਤ ਦੀ ਲਾਸ਼ ਮਿਲੀ। ਜੋ ਕਿ ਬੁਰੀ ਤਰ੍ਹਾ ਨਾਲ ਝੁਲ਼ਸੀ ਹੋਈ ਸੀ। ਇਸ ਘਟਨਾ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮੌਕੇ ਉੱਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਜਿੰਦਾ ਫਾਟਕ ਨਜ਼ਦੀਕ ਖਾਲੀ ਪਏ ਪਲਾਟ ਵਿਚ ਬੱਚੇ ਖੇਡ ਰਹੇ ਸਨ। ਗੁਆਚੀ ਗੇਂਦ ਲੱਭਣ ਸਮੇਂ ਝਾੜੀਆਂ ਨਜ਼ਦੀਕ ਗਏ ਬੱਚਿਆਂ ਨੂੰ ਲਾਸ਼ ਨਜ਼ਰ ਆਈ। ਉਨ੍ਹਾਂ ਵੱਲੋਂ ਰੌਲਾ ਪਾਉਣ ਉਪਰੰਤ ਰੇਹੜੀਆਂ ਵਾਲਿਆਂ ਨੇ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ 'ਤੇ ਏਸੀਪੀ ਸੁਖਜਿੰਦਰ ਸਿੰਘ, ਥਾਣਾ ਨੰ. 1 ਦੇ ਮੁਖੀ ਸੁਰਜੀਤ ਸਿੰਘ ਗਿੱਲ ਅਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਪੁੱਜੀ। ਐਸਐਚਓ ਸੁਰਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਅੰਮ੍ਰਿਤਸਰ ਭੇਜਿਆ ਜਾਵੇਗਾ। ਥਾਣਾ ਮੁਖੀ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਲਾਸ਼ ਦੇ ਨਜ਼ਦੀਕ ਇਕ ਲਾਈਟਰ ਅਤੇ ਖਾਲੀ ਬੋਤਲ ਬਰਾਮਦ ਹੋਏ ਹਨ। 

ਦੱਸਣਯੋਗ ਹੈ ਕਿ ਜਲੰਧਰ ਸ਼ਹਿਰ ਦੇ ਥਾਣਾ ਮਕਸੂਦਾਂ ਦੇ ਘੇਰੇ 'ਚ ਆਉਂਦੇ ਇਲਾਕੇ 'ਚੋਂ ਪਹਿਲਾਂ ਵੀ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ, ਜਿਸ ਦਾ ਭੇਤ ਅਜੇ ਵੀ ਬਰਕਰਾਰ ਹੈ। ਅੱਜ ਤੱਕ ਨਾ ਤਾਂ ਲਾਸ਼ ਦੀ ਸ਼ਨਾਖਤ ਹੋਈ ਅਤੇ ਨਾ ਹੀ ਪੁਲਿਸ ਕਿਸੇ ਹਤਿਆਰੇ ਤੱਕ ਪਹੁੰਚ ਸਕੀ।

Get the latest update about Online Punjabi News, check out more about Jalandhar, Truescoop News, Dead body & Punjab News

Like us on Facebook or follow us on Twitter for more updates.