ਬੰਦਾਯੂ 'ਚ ਔਰਤ ਨਾਲ ਹੈਵਾਨੀਅਤ: ਪੋਸਟਮਾਰਟਮ 'ਚ ਖੁਲਾਸਾ, ਪ੍ਰਾਈਵੇਟ ਪਾਰਟ 'ਚ ਪਾਈ ਰਾਡ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ਦੇ ਉਘੈਤੀ ਇਲਾਕੇ ਵਿਚ ਐਤਵਾਰ ਰਾਤ ਇਕ ਧਰਮਸਥਲ ਵਿਚ ਔਰਤ ਦੀ ਜਬ...

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ਦੇ ਉਘੈਤੀ ਇਲਾਕੇ ਵਿਚ ਐਤਵਾਰ ਰਾਤ ਇਕ ਧਰਮਸਥਲ ਵਿਚ ਔਰਤ ਦੀ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਤੋਂ ਸਨਸਨੀਖੇਜ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਔਰਤ ਨਾਲ ਨਾ ਸਿਰਫ ਸਮੂਹਿਕ ਜਬਰ-ਜ਼ਨਾਹ ਕੀਤਾ ਸਗੋਂ ਉਸ ਦੇ ਪ੍ਰਾਈਵੇਟ ਪਾਰਟ ਵਿਚ ਰਾਡ ਪਾ ਦਿੱਤੀ।

ਦੋਸ਼ੀਆਂ ਨੇ ਔਰਤ ਦਾ ਇਕ ਪੈਰ ਅਤੇ ਇਕ ਪਸਲੀ ਤੋੜ ਦਿੱਤੀ। ਉਸ ਦੇ ਸਰੀਰ ਦਾ ਸਾਰਾ ਖੂਨ ਵਗ ਜਾਣ ਕਾਰਣ ਉਸ ਦੀ ਮੌਤ ਹੋ ਗਈ। ਹੁਣ ਉਘੈਤੀ ਪੁਲਸ ਨੇ ਧਰਮਸਥਲ ਦੇ ਪੁਜਾਰੀ ਸਤਿਅਨਾਰਾਇਣ ਦਾਸ, ਮੇਵਲੀ ਨਿਵਾਸੀ ਵੇਦਰਾਮ ਅਤੇ ਯਸ਼ਪਾਲ ਦੇ ਖਿਲਾਫ ਹੱਤਿਆ ਅਤੇ ਕੁਕਰਮ ਦੇ ਇਲਜ਼ਾਮ ਵਿਚ ਐਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਇਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਹੈ।


ਐਫ.ਆਈ.ਆਰ. ਮੁਤਾਬਕ ਔਰਤ ਐਤਵਾਰ ਸ਼ਾਮ ਧਰਮਸਥਲ ਪਹੁੰਚੀ ਸੀ। ਸੱਤ ਘੰਟੇ ਬਾਅਦ ਯਾਨੀ ਰਾਤ 12 ਵਜੇ ਪੁਜਾਰੀ ਸਤਿਅਨਾਰਾਇਣ ਦਾਸ, ਵੇਦਰਾਮ ਅਤੇ ਯਸ਼ਪਾਲ ਉਸ ਨੂੰ ਅਰਧਨਗਨ ਹਾਲਤ ਵਿਚ ਘਰ ਦੇ ਬਾਹਰ ਸੁੱਟ ਗਏ। ਉਸ ਦੇ ਪ੍ਰਾਈਵੇਟ ਪਾਰਟ ਤੋਂ ਖੂਨ ਵਗ ਰਿਹਾ ਸੀ। ਉਸ ਦਾ ਇਕ ਪੈਰ ਟੁੱਟਿਆ ਹੋਇਆ ਸੀ। ਪਰਿਵਾਰ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਪਰ ਪੁਲਸ ਸੋਮਵਾਰ ਦੁਪਹਿਰ ਤੱਕ ਮੌਕੇ ਉੱਤੇ ਨਹੀਂ ਪਹੁੰਚੀ। ਬਾਅਦ ਵਿਚ ਪੁਲਸ ਨੇ ਮਾਮਲਾ ਪੋਸਟਮਾਰਟਮ ਰਿਪੋਰਟ ਉੱਤੇ ਟਾਲ ਦਿੱਤਾ।  ਮੰਗਲਵਾਰ ਦੁਪਹਿਰ ਬਾਅਦ ਔਰਤ ਦੀ ਲਾਸ਼ ਦਾ ਪੈਨਲ ਵਿਚ ਪੋਸਟਮਾਰਟਮ ਕਰਾਇਆ ਗਿਆ। ਔਰਤ ਦੀ ਲਾਸ਼ ਦੀ ਹਾਲਤ ਵੇਖ ਕੇ ਖੁਦ ਡਾਕਟਰ ਤੱਕ ਹੈਰਾਨ ਰਹਿ ਗਏ।  

ਪੋਸਟਮਾਰਟਮ ਰਿਪੋਰਟ ਮੁਤਾਬਕ ਔਰਤ ਨਾਲ ਸਾਮੂਹਿਕ ਬਲਾਤਕਾਰ ਹੋਇਆ ਸੀ। ਉਸ ਦੇ ਪ੍ਰਾਈਵੇਟ ਪਾਰਟ ਵਿਚ ਰਾਡ ਪਾਈ ਗਈ,  ਜਿਸ ਦੇ ਨਾਲ ਉਸ ਦੇ ਅੰਦਰੂਨੀ ਅੰਗਾਂ ਨੂੰ ਬਹੁਤ ਨੁਕਸਾਨ ਪਹੁੰਚਿਆ। ਉਸ ਦੀ ਪਸਲੀ ਟੁੱਟੀ ਹੋਈ ਮਿਲੀ ਅਤੇ ਖੱਬਾ ਫੇਫੜਾ ਵੀ ਫੱਟਿਆ ਹੋਇਆ ਸੀ। ਇਸ ਤੋਂ ਇਲਾਵਾ ਉਸ ਦਾ ਖੱਬਾ ਪੈਰ ਟੁੱਟਿਆ ਹੋਇਆ ਮਿਲਿਆ ਹੈ, ਜੋ ਔਰਤ ਨਾਲ ਹੋਈ ਹੈਵਾਨਿਅਤ ਦੀ ਕਹਾਣੀ ਬਿਆਨ ਕਰ ਰਹੇ ਸਨ।

ਬਦਾਯੂੰ ਐਸ.ਐਸ.ਪੀ. ਨੇ ਦੱਸਿਆ ਕਿ ਔਰਤ ਦੀ ਮੌਤ ਦੇ ਮਾਮਲੇ ਵਿਚ ਹੱਤਿਆ ਅਤੇ ਜਬਰ-ਜ਼ਨਾਹ ਇਲਜ਼ਾਮ ਵਿਚ ਐਫ.ਆਈ.ਆਰ. ਦਰਜ ਕੀਤੀ ਹੈ। ਇਸ ਮਾਮਲੇ ਵਿਚ ਇੰਸਪੈਕਟਰ ਦੀ ਲਾਪਰਵਾਹੀ ਸਾਹਮਣੇ ਆਈ ਹੈ। ਅਸੀਂ ਉਸ ਦੇ ਖਿਲਾਫ ਕਾਰਵਾਈ ਕਰਾਂਗੇ। ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302 ਅਤੇ 376 ਡੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Get the latest update about UP, check out more about gang raped & woman

Like us on Facebook or follow us on Twitter for more updates.