Video : ਸੱਸ ਦੇ ਸਾਹਮਣੇ ਰਸੋਈ 'ਚ 'ਲਤ ਲੱਗ ਗਈ' 'ਤੇ ਨੱਚਣ ਲੱਗੀ ਨੂੰਹ, ਫਿਰ ਦੇਖੋ ਕੀ ਹੋਇਆ

ਸੋਸ਼ਲ ਮੀਡੀਆ ਸੱਸ ਤੇ ਨੂੰਹ ਦੀਆਂ ਵੀਡੀਓਜ਼ ਨਾਲ ਭਰਿਆ ਹੋਇ...

ਵੈੱਬ ਡੈਸਕ - ਸੋਸ਼ਲ ਮੀਡੀਆ ਸੱਸ ਤੇ ਨੂੰਹ ਦੀਆਂ ਵੀਡੀਓਜ਼ ਨਾਲ ਭਰਿਆ ਹੋਇਆ ਹੈ। ਇਨ੍ਹੀਂ ਦਿਨੀਂ ਸੱਸ ਅਤੇ ਨੂੰਹ ਵਿਚਕਾਰ ਪਿਆਰ ਤੇ ਝਗੜੇ ਨਾਲ ਭਰੇ ਵੀਡੀਓ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਵੇਗਾ। ਇਸ ਵੀਡੀਓ 'ਚ ਨੂੰਹ ਤੇ ਸੱਸ ਵਿਚਾਲੇ ਜੋ ਕੁਝ ਦਿਖਾਇਆ ਗਿਆ ਹੈ, ਉਹ ਸ਼ਾਇਦ ਹੀ ਤੁਸੀਂ ਪਹਿਲਾਂ ਦੇਖਿਆ ਹੋਵੇਗਾ। ਇਸ ਵਾਇਰਲ ਵੀਡੀਓ 'ਚ ਨੂੰਹ ਆਪਣੀ ਸੱਸ ਦੇ ਸਾਹਮਣੇ ਬੇਬਾਕੀ ਨਾਲ ਡਾਂਸ ਕਰ ਰਹੀ ਹੈ।

ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੱਸ ਰਸੋਈ 'ਚ ਖਾਣਾ ਬਣਾ ਰਹੀ ਹੈ ਅਤੇ ਨੂੰਹ ਉਸ ਦੇ ਸਾਹਮਣੇ 'ਲਤ ਲੱਗ ਗਈ' ਗਾਣੇ 'ਤੇ ਡਾਂਸ ਕਰਨ ਲੱਗਦੀ ਹੈ। ਨੂੰਹ ਸਾੜ੍ਹੀ ਪਾ ਕੇ ਬੇਬਾਕੀ ਨਾਲ ਨੱਚ ਰਹੀ ਹੈ। ਕੁਝ ਦੇਰ ਬਾਅਦ ਨੱਚਦੇ ਹੋਏ ਉਹ ਰਸੋਈ ਵਿਚ ਆਪਣੀ ਸੱਸ ਕੋਲ ਜਾਂਦੀ ਹੈ ਅਤੇ ਨੱਚਣ ਲੱਗ ਜਾਂਦੀ ਹੈ। ਜਿਵੇਂ ਹੀ ਉਹ ਵਾਪਸ ਆਉਂਦੀ ਹੈ, ਸੱਸ ਪਿੱਛੇ ਮੁੜ ਕੇ ਦੇਖਦੀ ਹੈ ਅਤੇ ਪਿਆਰ ਨਾਲ ਮੁਸਕਰਾਉਂਦੀ ਹੈ।

ਵੀਡੀਓ ਨੂੰ ਦੇਖ ਕੇ ਸਾਫ ਪਤਾ ਚੱਲਦਾ ਹੈ ਕਿ ਸੱਸ ਅਤੇ ਨੂੰਹ 'ਚ ਕਾਫੀ ਪਿਆਰ ਅਤੇ ਚੰਗੀ ਸਾਂਝ ਹੈ। ਇਸੇ ਲਈ ਨੂੰਹ ਆਪਣੀ ਸੱਸ ਦੇ ਸਾਹਮਣੇ ਨੱਚ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਸੱਸ ਅਤੇ ਨੂੰਹ ਦੀ ਤਾਰੀਫ ਕਰ ਰਿਹਾ ਹੈ। ਵੀਡੀਓ ਨੂੰ ਹੁਣ ਤੱਕ ਕਰੀਬ 70 ਹਜ਼ਾਰ ਲਾਈਕਸ ਮਿਲ ਚੁੱਕੇ ਹਨ। ਵੀਡੀਓ 'ਤੇ ਲੋਕ ਕਾਫੀ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਮੈਨੂੰ ਵੀ ਅਜਿਹੀ ਸੱਸ ਚਾਹੀਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਸੱਸ ਅਤੇ ਨੂੰਹ ਦੀ ਸੁਪਰ ਜੋੜੀ।

Get the latest update about viral video, check out more about mother in law, reaction & woman dances

Like us on Facebook or follow us on Twitter for more updates.