ਫਗਵਾੜਾ ਨੇੜੇ ਜੀ.ਟੀ ਰੋਡ ‘ਤੇ ਵਾਪਰਿਆ ਭਿਆਨਕ ਹਾਦਸਾ, ਮਹਿਲਾ ਦੀ ਮੌਤ, 2 ਜਖ਼ਮੀ

ਫਗਵਾੜਾ ਨਜਦੀਕ ਪਿੰਡ ਸਪਰੋੜ ਵਿਖੇ ਮੁੱਖ ਜੀ.ਟੀ ਰੋਡ ‘ਤੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਮਹਿਲਾਂ ਦੀ ਮੌਤ ਹੋ ਗਈ, ਜਦ ਕਿ 2 ਨੌਜ਼ਵਾਨ ਜਖਮੀ ਹੋ ਗਏ। ਮ੍ਰਿਤਕ ਮਹਿਲਾ ਦੀ ਪਹਿਚਾਣ ਕਮਲਾ ਦੇਵੀ ਪਤਨੀ ਮਨ ਬਹਾਦਰ ਵੱਜੋਂ ਹੋਈ ਹੈ...

ਫਗਵਾੜਾ ਨਜਦੀਕ ਪਿੰਡ ਸਪਰੋੜ ਵਿਖੇ ਮੁੱਖ ਜੀ.ਟੀ ਰੋਡ ‘ਤੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਮਹਿਲਾਂ ਦੀ ਮੌਤ ਹੋ ਗਈ, ਜਦ ਕਿ 2 ਨੌਜ਼ਵਾਨ ਜਖਮੀ ਹੋ ਗਏ। ਮ੍ਰਿਤਕ ਮਹਿਲਾ ਦੀ ਪਹਿਚਾਣ ਕਮਲਾ ਦੇਵੀ ਪਤਨੀ ਮਨ ਬਹਾਦਰ ਵੱਜੋਂ ਹੋਈ ਹੈ।


ਜਾਣਕਾਰੀ ਮੁਤਾਬਿਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਮਲਾ ਦੇਵੀ ਨੈਸ਼ਨਲ ਹਾਈਵੇ ਸਪਰੋੜ ਨਜਦੀਕ ਸੜਕ ਪਾਰ ਰਹੀ ਸੀ ਕਿ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿਲਾ ਮੋਟਰਸਾਈਕਲ ਸਵਾਰ ਦੋ ਨੌਜ਼ਵਾਨਾ ਵਿੱਚ ਜਾ ਵੱੱਜੀ। ਹਾਦਸੇ ਦੋਰਾਨ ਮੋਟਸਾਈਕਲ ਸਵਾਰ ਦੋਵੇਂ ਨੌਜ਼ਵਾਨਾਂ ਸਮੇਤ ਮਹਿਲਾ ਬੁਰੀ ਤਰਾਂ ਜਖਮੀ ਹੋ ਗਈ ਜਿਸ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਮਹਿਲਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦ ਕਿ ਜਖਮੀ ਨੌਜ਼ਵਾਨ ਇੰਦਰਪਾਲ ਅਤੇ ਰਣਜੀਤ ਦੋਵੇਂ ਹਸਪਤਾਲ ਵਿਖੇ ਜੇਰੇ ਇਲਾਜ ਹਨ। 

ਇਸ ਹਾਦਸੇ ਦੀ ਸੂਚਨਾਂ ਮਿਲਦੇ ਸਾਰ ਹੀ ਥਾਣਾ ਸਦਰ ਫਗਵਾੜਾ ਦੇ ਏ.ਐੱਸ.ਆਈ ਬੂਟਾ ਰਾਮ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਜਿਨ੍ਹਾਂ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਦੇ ਮੁਰਦਾਘਰ ਵਿੱਚ ਰਖਵਾ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।

Get the latest update about ROAD ACCIDENT, check out more about GT ROAD ACCIDENT NR PHAGWARA & PHAGWARANEWS

Like us on Facebook or follow us on Twitter for more updates.