ਜਲੰਧਰ 'ਚ ਫੁੱਟਬਾਲ ਚੌਕ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਟਿੱਪਰ ਦੀ ਲਪੇਟ 'ਚ ਆਈ ਔਰਤ ਦੀ ਮੌਕੇ 'ਤੇ ਮੌਤ

ਜਲੰਧਰ - ਸ਼ਹਿਰ ਦੇ ਫੁੱਟਬਾਲ ਚੌਂਕ ਨੇੜੇ ਵੱਡਾ ਹਾਦਸਾ ਵਾਪਰ ਗਿਆ। ਸੈਰ ਕਰਨ ਲਈ ਘਰੋਂ

ਜਲੰਧਰ - ਸ਼ਹਿਰ ਦੇ ਫੁੱਟਬਾਲ ਚੌਂਕ ਨੇੜੇ ਵੱਡਾ ਹਾਦਸਾ ਵਾਪਰ ਗਿਆ। ਸੈਰ ਕਰਨ ਲਈ ਘਰੋਂ ਨਿਕਲੀ ਇਕ ਔਰਤ ਜਿਸ ਨੂੰ ਇਕ ਟਿੱਪਰ ਨੇ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਔਰਤ ਦੀ ਥਾਈਂ ਹੀ ਮੌਤ ਹੋ ਗਈ। ਔਰਤ ਦੇ ਨਾਲ ਉਸ ਦੀ ਸੱਸ ਵੀ ਸੀ ਜੋ ਕਿ ਕਿਸੇ ਤਰ੍ਹਾਂ ਬਚ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਦੇ ਸਰੀਰ ਦੇ ਟੁਕੜੇ ਸੜਕ 'ਤੇ ਹੀ ਖਿੱਲਰ ਗਏ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਤੇਜ਼ ਰਫਤਾਰ ਸੀ ਅਤੇ ਡਰਾਈਵਰ ਨੇ ਅਚਾਨਕ ਹੀ ਟਿੱਪਰ ਨੂੰ ਇਕ ਪਾਸੇ ਵੱਲ ਨੂੰ ਮੋੜ ਦਿੱਤਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਨੀਂਦ ਵਿਚ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਟਿੱਪਰ ਚਾਲਕ ਹਾਦਸੇ ਵਾਲੀ ਥਾਂ ਤੋਂ ਉਸੇ ਵੇਲੇ ਫਰਾਰ ਹੋ ਗਿਆ। 
ਹਾਦਸੇ ਦੀ ਸੂਚਨਾ ਮਿਲਦਿਆਂ ਦੀ ਸਬੰਧਤ ਥਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੀ ਪਛਾਣ ਨੇਹਾ ਭਾਰਦਵਾਜ ਵਜੋਂ ਹੋਈ ਹੈ। ਹਾਦਸੇ ਕਾਰਨ ਉਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਵਲੋਂ ਸੜਕ 'ਤੇ ਜਾਮ ਲਗਾ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। 

Get the latest update about Punjab news, check out more about Road Accident, Truescoop news & Latest news

Like us on Facebook or follow us on Twitter for more updates.