9 ਦਿਨ ਪਤੀ ਨੂੰ ਲੈ ਦਿੱਲੀ ਦੇ ਹਸਪਤਾਲਾਂ 'ਚ ਭਟਕਦੀ ਰਹੀ ਔਰਤ, ਅਖੀਰ ਜਲੰਧਰ 'ਚ ਮਿਲਿਆ ਆਸਰਾ

ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਹਾਲਾਤ ਲਗਾਤਾਰ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਮਹਾਰਾ...

ਜਲੰਧਰ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਹਾਲਾਤ ਲਗਾਤਾਰ ਹੋਰ ਗੰਭੀਰ ਹੁੰਦੇ ਜਾ ਰਹੇ ਹਨ। ਮਹਾਰਾਸ਼ਟਰ, ਗੁਜਰਾਤ ਤੇ ਦਿੱਲੀ ਜਿਹੇ ਸੂਬਿਆਂ ਦਾ ਇਸ ਮਹਾਮਾਰੀ ਕਾਰਨ ਬੁਰਾ ਹਾਲ ਹੈ। ਹਾਲਾਤ ਇਹ ਹੋ ਗਏ ਹਨ ਕਿ ਦਿੱਲੀ ਦੇ ਹਸਪਤਾਲਾਂ ਵਿਚ ਬੈੱਡ ਤੇ ਆਕਸੀਜਨ ਦੀ ਇੰਨੀ ਕਮੀ ਆ ਗਈ ਹੈ ਕਿ ਲੋਕ ਆਪਣੇ ਪਿਆਰਿਆਂ ਦੇ ਇਲਾਜ ਲਈ ਹੋਰਾਂ ਸੂਬਿਆਂ ਦਾ ਰੁਖ ਕਰ ਰਹੇ ਹਨ।

ਤਾਜ਼ਾ ਮਾਮਲਾ ਇਕ ਅਜਿਹੀ ਮਹਿਲਾ ਦਾ ਹੈ ਜੋ ਦਿੱਲੀ ਵਿਚ ਆਪਣੇ ਬੀਮਾਰ ਪਤੀ ਨੂੰ ਲੈ ਕੇ 9 ਦਿਨ ਭਟਕਦੀ ਰਹੀ ਤੇ ਅਖੀਰ ਉਸ ਨੇ ਆਪਣੇ ਪਤੀ ਦੇ ਇਲਾਜ ਲਈ ਪੰਜਾਬ ਦਾ ਰੁਖ ਕੀਤਾ। ਸੰਗੀਤਾ ਨੇ ਆਪਣੇ ਪਤੀ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਹਾਲਾਤ ਬਹੁਤ ਖਰਾਬ ਹਨ। ਕੋਰੋਨਾ ਪੀੜਤਾਂ ਨੂੰ ਬੈੱਡ ਤੇ ਆਕਸੀਜਨ ਹਾਸਲ ਕਰਨ ਵਿਚ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਜਲੰਧਰ ਆਪਣੇ ਬੇਟੇ ਦੇ ਇਲਾਜ ਲਈ ਜੰਮੂ ਤੋਂ ਆਏ ਮਰੀਜ਼ ਨੇ ਕਿਹਾ ਕਿ ਜੰਮੂ ਵਿਚ ਵੀ ਹਾਲਾਤ ਖਰਾਬ ਹਨ। ਜੰਮੂ ਵਿਚ ਵੱਡੇ ਹਸਪਤਾਲ ਹਨ ਪਰ ਜ਼ਰੂਰੀ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਜੰਮੂ ਦੇ ਹਸਪਤਾਲ ਕਿਸਮਤ ਦੇ ਸਹਾਰੇ ਚੱਲ ਰਹੇ ਹਨ।

ਦਿੱਲੀ ਵਿਚ ਕੋਰੋਨਾ ਦਾ ਹਾਲ
ਦਿੱਲੀ ਵਿਚ ਕੋਰੋਨਾ ਵਾਇਰਸ ਦੇ ਬੀਤੇ ਦਿਨ 22,933 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸ ਸਮੇਂ ਦੌਰਾਨ 350 ਲੋਕਾਂ ਦੀ ਮੌਤ ਹੋਈ ਹੈ। ਇਸ ਵੇਲੇ ਦਿੱਲੀ ਵਿਚ 94 ਹਜ਼ਾਰ ਤੋਂ ਵਧੇਰੇ ਐਕਟਿਵ ਮਾਮਲੇ ਹਨ ਤੇ ਦਿੱਲੀ ਵਿਚ ਕੁੱਲ ਮਾਮਲਿਆਂ ਦੀ ਗਿਣਤੀ 10,27,715 ਹੋ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਇਸ ਮਹਾਮਾਰੀ ਕਾਰਨ 14,248 ਲੋਕਾਂ ਦੀ ਮੌਤ ਹੋ ਚੁੱਕੀ ਹੈ।

Get the latest update about 9 days, check out more about Woman, husband, Truescoop News & Delhi hospitals

Like us on Facebook or follow us on Twitter for more updates.