ਡੀ.ਏ.ਵੀ ਕਾਲਜ ਫਲਾਈਓਵਰ ਦੇ ਨੇੜੇ ਰੇਲਵੇ ਲਾਈਨਾਂ ਤੋਂ ਮਿਲੀ ਮਹਿਲਾ ਦੀ ਲਾਸ਼, ਟ੍ਰੇਨ ਨਾਲ ਟੱਕਰ ਹੋਣ ਦਾ ਹੈ ਖਦਸ਼ਾ

ਪੁਲਿਸ ਨੇ ਮੌਕੇ ਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਿਥੇ 72 ਘੰਟਿਆਂ ਲਈ ਲਾਸ਼ ਨੀ ਨਿਗਰਾਨੀ 'ਚ ਰਖਵਾਇਆ ਗਿਆ ਹੈ...

ਜਲੰਧਰ ਦੇ ਡੀ.ਏ.ਵੀ ਕਾਲਜ ਫਲਾਈਓਵਰ ਦੇ ਨੇੜੇ ਰੇਲਵੇ ਲਾਈਨਾਂ ਉਪਰ ਅੱਜ ਇਕ ਚਾਲੀ ਤੋਂ ਪੰਤਾਲੀ ਸਾਲਾਂ ਦੇ ਕਰੀਬ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਨਾਲ ਨੇੜੇ ਦੇ  ਇਲਾਕੇ 'ਚ ਦਹਿਸ਼ਤ ਫੇਲ ਗਈ ਹੈ। ਹਾਲੇ ਤੱਕ ਮ੍ਰਿਤਕ ਦੀ ਪਹਿਚਾਣ ਨਹੀਂ ਹੋ ਪਾਈ ਹੈ ਪਰ ਲਾਸ਼ ਵੇਖ ਲੱਗਦਾ ਸੀ ਕਿ ਮਹਿਲਾ ਦੀ ਮੌਤ ਟ੍ਰੇਨ ਨਾਲ ਟੱਕਰ ਕਰਕੇ ਹੋਈ ਹੈ। ਇਸ ਪੂਰੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਜੀਆਰਪੀਐਫ ਮੌਕੇ ਤੇ ਪਹੁੰਚੀ ਅਤੇ ਸ਼ਵ ਨੂੰ ਕਬਜ਼ੇ ਵਿੱਚ ਲਿਆ । 


ਜਾਣਕਾਰੀ ਦਿੰਦੇ ਹੋਏ ਜੀ ਆਰ ਪੀ ਐੱਫ ਦੇ ਐੱਸ.ਐੱਚ.ਓ ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸੂਚਨਾ ਮਿਲੀ ਸੀ ਕਿਇਕ 40-45 ਸਾਲਾਂ ਮਹਿਲਾ ਦੀ ਲਾਸ਼ ਰੇਲਵੇ ਲਾਈਨ ਤੇ ਪਈ ਹੋਈ ਹੈ। ਪੁਲਿਸ ਵਲੋਂ ਲਾਸ਼ ਜੋ ਕਿ ਟਰੇਨ ਦੀ ਚਪੇਟ 'ਚ ਆਉਣ ਨਾਲ ਕਟੀ ਜਾ ਚੁਕੀ ਸੀ ਦੇ ਕੁਝ ਅੰਗ ਇਕੱਠੇ ਕੀਤੇ ਗਏ। ਪੁਲਿਸ ਨੇ ਮੌਕੇ ਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਿਥੇ 72 ਘੰਟਿਆਂ ਲਈ ਲਾਸ਼ ਨੀ ਨਿਗਰਾਨੀ 'ਚ ਰਖਵਾਇਆ ਗਿਆ ਹੈ ਤਾਂ ਕਿ ਮਹਿਲਾ ਦੀ ਪਛਾਣ ਹੋ ਸਕੇ। ਪੁਲਿਸ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਹਿਲਾ ਦੀ ਪਛਾਣ ਹੋ ਸਕੇ ।

Get the latest update about JALANDHAR NEWS, check out more about TRAIN ACCIDENT IN JALANDHAR, DEAD BODY DAV RAILWAY TRACK, DEAD BODY FOUND NR DAV FLYOVER & DAV RAILWAY TRACK

Like us on Facebook or follow us on Twitter for more updates.