ਭਾਰਤੀ ਮਹਿਲਾਵਾਂ 'ਤੇ ਚੜ੍ਹਿਆ ਪੱਛਮੀ ਸੱਭਿਆਚਾਰ ਦਾ ਗੂੜ੍ਹਾ ਰੰਗ, ਹੋਇਆ ਵੱਡਾ ਖੁਲਾਸਾ

ਭਾਰਤ 'ਚ ਪੱਛਮੀ ਸੱਭਿਆਚਾਰ ਦਾ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਹੈ। ਪਹਿਰਾਵੇ ਤੋਂ ਇਲਾਵਾ ਅਹਿਮ ਗੱਲ ਹੈ ਕਿ ਹੁਣ ਪਹਿਲਾਂ ਨਾਲੋਂ ਜ਼ਿਆਦਾ ਭਾਰਤੀ ਔਰਤਾਂ ਸ਼ਰਾਬ ਪੀ ਰਹੀਆਂ ਹਨ। ਦਿੱਲੀ ਵਿੱਚ ਔਰਤਾਂ ਦੀ ਸ਼ਰਾਬ ਪੀਣ ਦੀ...

ਨਵੀਂ ਦਿੱਲੀ— ਭਾਰਤ 'ਚ ਪੱਛਮੀ ਸੱਭਿਆਚਾਰ ਦਾ ਰੰਗ ਗੂੜ੍ਹਾ ਹੁੰਦਾ ਜਾ ਰਿਹਾ ਹੈ। ਪਹਿਰਾਵੇ ਤੋਂ ਇਲਾਵਾ ਅਹਿਮ ਗੱਲ ਹੈ ਕਿ ਹੁਣ ਪਹਿਲਾਂ ਨਾਲੋਂ ਜ਼ਿਆਦਾ ਭਾਰਤੀ ਔਰਤਾਂ ਸ਼ਰਾਬ ਪੀ ਰਹੀਆਂ ਹਨ। ਦਿੱਲੀ ਵਿੱਚ ਔਰਤਾਂ ਦੀ ਸ਼ਰਾਬ ਪੀਣ ਦੀ ਆਦਤ ਬਾਰੇ ਕੀਤੇ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ। ਇਹ ਸਰਵੇਖਣ ਦਿੱਲੀ 'ਚ 18 ਤੋਂ 70 ਸਾਲ ਤੱਕ ਦੀਆਂ ਕਰੀਬ 5,000 ਔਰਤਾਂ 'ਤੇ ''ਕਮਿਊਨਿਟੀ ਅਗੇਂਸਟ ਡਰੰਕਨ ਡਰਾਈਵਿੰਗ' ਵੱਲੋਂ ਕੀਤਾ ਗਿਆ ਹੈ। ਸ਼ਰਾਬ ਸੇਵਨ ਦੇ ਮਾਮਲੇ 'ਚ ਭਾਰਤ ਪਹਿਲਾਂ ਹੀ ਦੁਨੀਆ 'ਚ ਨੰਬਰ ਇਕ ਹੈ ਤੇ ਭਾਰਤੀਆਂ ਦੀ ਸ਼ਰਾਬ ਲਈ ਮੁਹੱਬਤ ਵੱਧਦੀ ਹੀ ਜਾ ਰਹੀ ਹੈ। ਸਰਵੇਖਣ ਕਰਨ ਵਾਲੇ ਸੰਗਠਨ ਮੁਤਾਬਕ ਭਾਰਤੀਆਂ 'ਚ ਸ਼ਰਾਬ ਸੇਵਨ 2005 'ਚ 2.4 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੋਂ ਲੈ ਕੇ 2016 'ਚ 5.7 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਵੱਧ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ 2010-17 ਤੱਕ ਭਾਰਤ 'ਚ ਸ਼ਰਾਬ ਸੇਵਨ 38 ਫ਼ੀਸਦੀ ਵਧਿਆ ਹੈ। ਇਸ ਵਾਧੇ 'ਚ ਔਰਤਾਂ ਦਾ ਕਾਫ਼ੀ ਯੋਗਦਾਨ ਰਿਹਾ ਹੈ। ਇਹ ਸਰਵੇਖਣ ਮੌਜੂਦਾ ਸੇਵਨ, ਖ਼ਰਚਿਆਂ, ਪੀਣ ਦੀਆਂ ਆਦਤਾਂ ਤੇ ਥਾਵਾਂ ਦੇ ਨੁਕਤਿਆਂ ਤੋਂ ਕੀਤਾ ਗਿਆ ਹੈ।

ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਣਾ ਤੁਹਾਨੂੰ ਵੀ ਪੈ ਸਕਦੈ ਮਹਿੰਗਾ, ਦਿੱਲੀ ਦੀ ਇਕ ਤਾਜ਼ੀ ਉਦਾਹਰਨ ਨੇ ਉਡਾਏ ਸਭ ਦੇ ਹੋਸ਼

ਰਵਾਇਤੀ ਤੌਰ 'ਤੇ ਇਸ ਤੋਂ ਪਹਿਲਾਂ ਦਹਾਕਿਆਂ ਤੱਕ ਸ਼ਰਾਬ ਤੋਂ ਦੂਰ ਰਹਿਣ ਵਾਲੀਆਂ ਭਾਰਤੀ ਔਰਤਾਂ ਦੀ ਸ਼ਰਾਬ ਬਾਜ਼ਾਰ ਵਿੱਚ ਹਿੱਸੇਦਾਰੀ ਅਗਲੇ ਪੰਜ ਸਾਲਾਂ ਦੌਰਾਨ 25 ਫ਼ੀਸਦ ਤੱਕ ਵਧਣ ਦੀ ਸੰਭਾਵਨਾ ਹੈ। ਇਸ ਲਈ ਭਾਰਤ ਸਰਕਾਰ ਦੇ 'ਸੈਂਟਰ ਫਾਰ ਅਲਕੋਹਲ ਸਟੱਡੀਜ਼' ਦੇ ਅੰਕੜਿਆਂ ਦਾ ਹਵਾਲਾ ਵੀ ਦਿੱਤਾ ਗਿਆ ਹੈ। ਸੰਗਠਨ ਮੁਤਾਬਕ ਫ਼ਿਲਮਾਂ ਤੇ ਟੀ. ਵੀ ਵੀ ਇਸ ਵਰਤਾਰੇ 'ਚ ਵੱਡਾ ਯੋਗਦਾਨ ਦੇ ਰਹੇ ਹਨ। ਏਮਜ਼ ਦੀ ਰਿਪੋਰਟ ਮੁਤਾਬਕ ਦਿੱਲੀ 'ਚ ਕਰੀਬ 15 ਲੱਖ ਔਰਤਾਂ ਸ਼ਰਾਬ ਦਾ ਸੇਵਨ ਕਰਦੀਆਂ ਹਨ। ਇਸ ਦਾ ਕਾਰਨ ਹੈ ਕਿ ਜ਼ਿਆਦਾਤਰ ਸਮਾਜਿਕ ਗਤੀਵਿਧੀਆਂ ਸ਼ਰਾਬ ਦੁਆਲੇ ਘੁੰਮਦੀਆਂ ਹਨ ਤੇ ਗੱਲਬਾਤ ਦੌਰਾਨ ਇਸ ਦੇ ਸੇਵਨ ਨੂੰ ਲੋਕ ਚੰਗਾ ਵੀ ਸਮਝਦੇ ਹਨ। ਇਸ ਤੋਂ ਇਲਾਵਾ ਜਦੋਂ ਹਰ ਕੋਈ ਪੀ ਰਿਹਾ ਹੁੰਦਾ ਹੈ ਤਾਂ ਇਹ ਕੋਈ ਸਮੱਸਿਆ ਨਹੀਂ ਜਾਪਦੀ। ਕਈ ਫ਼ਿਲਮਾਂ ਤੇ ਟੀ. ਵੀ ਸ਼ੋਅਜ਼ 'ਚ ਦਿਖਾਇਆਂ ਜਾਂਦਾ ਹੈ ਕਿ ਸ਼ਰਾਬ ਵਧੀਆ ਮਹਿਸੂਸ ਕਰਵਾਉਂਦੀ ਹੈ ਤੇ ਤਣਾਅ ਤੇ ਇਕੱਲੇਪਣ ਤੋਂ ਵੀ ਰਾਹਤ ਦਿੰਦੀ ਹੈ।

Get the latest update about National News, check out more about Delhi Women, News In Punjabi, Drunken Women Of Delhi & Trending News

Like us on Facebook or follow us on Twitter for more updates.