ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਪ੍ਰਤੀ ਮਹੀਨਾ: ਡਾ: ਬਲਜੀਤ ਕੌਰ, ਕੈਬਨਿਟ ਮੰਤਰੀ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚੋਣਾਂ ਜਿੱਤਣ ਤੋਂ ਪਹਿਲਾਂ ਕੁਝ ਵਾਅਦੇ ਕੀਤੇ ਸਨ। ਉਨ੍ਹਾਂ ਵੱਲੋਂ ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਪੂਰਾ ਕਰਨ ਦੀ ਸੰਭਾਵਨਾ ਹੈ। ਹੁਣ ਆਪ ਵਲੋਂ ਪੰਜਾਬ ਦੇ ਲੋਕਾਂ ਲਈ ਇਕ ਹੋਰ ਵੱਡਾ ਪੂਰਾ ਕਰਨ ਦਾ ਐਲਾਨ ...

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਚੋਣਾਂ ਜਿੱਤਣ ਤੋਂ ਪਹਿਲਾਂ ਕੁਝ ਵਾਅਦੇ ਕੀਤੇ ਸਨ। ਉਨ੍ਹਾਂ ਵੱਲੋਂ ਜੁਲਾਈ ਤੋਂ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਪੂਰਾ ਕਰਨ ਦੀ ਸੰਭਾਵਨਾ ਹੈ। ਹੁਣ ਆਪ ਵਲੋਂ  ਪੰਜਾਬ ਦੇ ਲੋਕਾਂ ਲਈ ਇਕ ਹੋਰ ਵੱਡਾ ਪੂਰਾ ਕਰਨ ਦਾ ਐਲਾਨ ਕੀਤਾ ਜਾਵੇਗਾ। ਉਹ ਹੈ ਪੰਜਾਬ ਦੀਆਂ ਔਰਤਾਂ ਨੂੰ ਰੁ. 1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ। ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਇਹ ਵਾਅਦਾ ਵੀ ਜਲਦੀ ਪੂਰਾ ਹੋ ਜਾਵੇਗਾ।

ਪੰਜਾਬ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਅਸੀਂ 1-2 ਮਹੀਨਿਆਂ ਵਿੱਚ ਵਾਅਦਾ ਪੂਰਾ ਕਰਾਂਗੇ। ਔਰਤਾਂ ਨੂੰ ਜਲਦੀ ਹੀ 1000 ਰੁਪਏ ਪ੍ਰਤੀ ਮਹੀਨਾ ਮਿਲਣਗੇ। 'ਆਪ' ਪੰਜਾਬ 'ਚ ਔਰਤਾਂ ਦੇ ਵਿਕਾਸ ਲਈ ਜਲਦ ਹੀ ਇਸ ਨੂੰ ਲਾਗੂ ਕਰੇਗੀ।


ਕੈਬਨਿਟ ਮੰਤਰੀ ਨੇ ਫਤਹਿਗੜ੍ਹ ਸਾਹਿਬ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਮਾਗਮ ਦੌਰਾਨ  ਇਹ ਜਾਣਕਾਰੀ ਸਾਂਝੀ ਕੀਤੀ ਕਿ 'ਆਪ' ਵੂਮੈਨ ਪ੍ਰੋਟੈਕਸ਼ਨ ਐਕਟ 'ਚ ਵੀ ਸੋਧ ਕਰੇਗੀ ਅਤੇ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹੋਰ ਸਖ਼ਤ ਵਿਵਸਥਾਵਾਂ ਜੋੜੀਆਂ ਜਾਣਗੀਆਂ। 

Get the latest update about DR BALJIT KAUR, check out more about CABINET MINISTER PUNJAB, PUNJAB WOMEN GET 1000 PENSION PER MONTH & AAP PARTY BHAGWANT MAAN

Like us on Facebook or follow us on Twitter for more updates.