ਮਹਿਲਾ ਏਸ਼ੀਆ ਕੱਪ ਫਾਈਨਲ 2022: ਜਾਣੋ ਭਾਰਤ vs ਸ਼੍ਰੀਲੰਕਾ ਦੇ ਫਾਈਨਲ ਮੁਕਾਬਲੇ ਦੀ ਪੂਰੀ ਡਿਟੇਲ

ਇਸ ਫਾਈਨਲ ਮੈਚ ਦਾ ਪ੍ਰਸਾਰਣ ਅੱਜ ਦੁਪਹਿਰ 1 ਵਜੇ ਸਿਲਹਟ ਇੰਟਰਨੈਸ਼ਨਲ ਸਟੇਡੀਅਮ ਤੋਂ ਲਾਈਵ ਸ਼ੁਰੂ ਹੋ ਗਿਆ ਹੈ.....

ਕਾਫੀ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਏਸ਼ੀਆ ਕੱਪ ਫਾਈਨਲ 2022 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਏਸ਼ੀਆਈ ਕਰਾਉਨ ਲਈ ਸ਼੍ਰੀਲੰਕਾ ਦੀ ਮਹਿਲਾ ਟੀਮ ਨਾਲ ਫਾਈਨਲ ਮੈਚ ਖੇਡੇਗੀ। ਇਸ ਫਾਈਨਲ ਮੈਚ ਦਾ ਪ੍ਰਸਾਰਣ ਅੱਜ ਦੁਪਹਿਰ 1 ਵਜੇ ਸਿਲਹਟ ਇੰਟਰਨੈਸ਼ਨਲ ਸਟੇਡੀਅਮ ਤੋਂ ਲਾਈਵ ਸ਼ੁਰੂ ਹੋ ਗਿਆ ਹੈ। ਇਹ ਮੈਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਲਾਈਵ-ਸਟ੍ਰੀਮ ਕੀਤਾ ਜਾ ਰਿਹਾ ਹੈ। 

ਦੱਸ ਦੇਈਏ ਕਿ ਅੱਜ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਦੋਵਾਂ ਟੀਮਾਂ ਦਾ 5ਵਾਂ ਮੁਕਾਬਲਾ ਹੋ ਰਿਹਾ ਹੈ। ਜਿੱਥੇ ਭਾਰਤੀ ਮਹਿਲਾਵਾਂ ਨੇ ਪਿਛਲੇ ਸਾਰੇ ਚਾਰ ਮੁਕਾਬਲੇ ਜਿੱਤੇ ਸਨ। ਲੀਗ ਸਟੇਜ਼ 'ਚ ਭਾਰਤੀ ਟੀਮ ਨੇ ਸ਼੍ਰੀ ਲੰਕਾ ਦੀ ਮਹਿਲਾ ਟੀਮ ਨੂੰ 41 ਸਕੋਰ ਨਾਲ ਆਸਾਨੀ ਨਾਲ ਹਰਾਇਆ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ 7ਵੀਂ ਵਾਰ ਏਸ਼ਿਆਈ ਚੈਂਪੀਅਨ ਬਣਨ ਦੇ ਰਿਕਾਰਡ ਨੂੰ ਵਧਾਉਣ ਲਈ ਅੱਜ ਇਹ ਮੁਕਾਬਲਾ ਖੇਡ ਰਹੀ ਹੈ। 


ਅੱਜ ਦੇ ਇਸ ਮੁਕਾਬਲੇ ਲਈ ਸ਼੍ਰੀਲੰਕਾ ਦੀਆਂ ਮਹਿਲਾ ਟੀਮ ਕਾਫੀ ਸਥਿਰ ਅਤੇ ਚੰਗੀ ਫੋਮ 'ਚ ਨਜ਼ਰ ਆ ਰਹੀ ਹੈ। ਉਹ ਅੱਜ ਦੇ ਇਸ ਮੇਗਾ ਮੁਕਾਬਲੇ 'ਚ ਆਪਣੀ ਕਿਸਮਤ ਬਦਲਣ ਦੀ ਉਮੀਦ ਰੱਖਣਗੀਆਂ।

Get the latest update about LIVE SCORES, check out more about LATEST SPORTS UPDATES, INTERNATIONAL SPORTS NEWS, SPORTS NEWS LIVE & WHERE TO WATCH INDIA VS SRI LANKA WOMEN ASIA CUP FINAL MATCH

Like us on Facebook or follow us on Twitter for more updates.