ਔਰਤਾਂ ਦਾ ਦਿਮਾਗ ਮਰਦਾਂ ਨਾਲੋਂ ਅੱਧਾ ਡਿਗਰੀ ਜ਼ਿਆਦਾ ਹੁੰਦਾ ਹੈ ਗਰਮ, ਮਾਹਵਾਰੀ ਹੋ ਸਕਦੀ ਹੈ ਵੱਡੀ ਵਜ੍ਹਾ

ਔਰਤਾਂ ਦੇ ਦਿਮਾਗ਼ ਦਾ ਤਾਪਮਾਨ ਮਰਦਾਂ ਨਾਲੋਂ ਅੱਧਾ ਡਿਗਰੀ ਵੱਧ ਹੁੰਦਾ ਹੈ। ਖਾਸ ਕਰਕੇ ਦਿਨ ਵੇਲੇ ਔਰਤਾਂ ਦੇ ਦਿਮਾਗ਼ ਦਾ ਤਾਪਮਾਨ ਲਗਭਗ 40.9 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ...

ਬ੍ਰਿਟਿਸ਼ ਵਿਗਿਆਨਿਕਾਂ ਵਲੋਂ ਇਕ ਨਵੀਂ ਰਿਸ਼ਰਚ ਸਾਹਮਣੇ ਆਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਔਰਤਾਂ ਦਾ ਦਿਮਾਗ ਮਰਦਾਂ ਨਾਲੋਂ ਜ਼ਿਆਦਾ ਗਰਮ ਹੁੰਦਾ ਹੈ। ਇਸ ਦਾ ਕਰਨ ਮਹਿਲਾਵਾਂ ਦਾ ਜਿਆਦਾ ਗੁੱਸਾ ਕਰਨਾ ਨਹੀਂ ਬਲਕਿ ਤਾਪਮਾਨ ਦੇ ਰੂਪ ਵਿੱਚ ਹੈ। ਔਰਤਾਂ ਦੇ ਦਿਮਾਗ਼ ਦਾ ਤਾਪਮਾਨ ਮਰਦਾਂ ਨਾਲੋਂ ਅੱਧਾ ਡਿਗਰੀ ਵੱਧ ਹੁੰਦਾ ਹੈ। ਖਾਸ ਕਰਕੇ ਦਿਨ ਵੇਲੇ ਔਰਤਾਂ ਦੇ ਦਿਮਾਗ਼ ਦਾ ਤਾਪਮਾਨ ਲਗਭਗ 40.9 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ। ਇਸ ਦੇ ਮੁੱਖ ਕਾਰਨਾਂ 'ਚ ਇਕ ਕਾਰਨ ਮਹਾਵਾਰੀ ਨੂੰ ਵੀ ਮੰਨਿਆ ਗਿਆ ਹੈ।  


ਕੈਮਬ੍ਰਿਜ ਦੀ ਐਮਆਰਸੀ ਲੈਬਾਰਟਰੀ ਫਾਰ ਮੋਲੀਕਿਊਲਰ ਬਾਇਓਲੋਜੀ ਦੀ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਔਰਤਾਂ ਦੇ ਸਰੀਰ ਦਾ ਬਾਕੀ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ, ਦਿਮਾਗ ਦਾ ਔਸਤ ਤਾਪਮਾਨ 38.5 ਡਿਗਰੀ ਸੈਲਸੀਅਸ ਹੁੰਦਾ ਹੈ। ਹਾਲਾਂਕਿ, ਦਿਮਾਗ ਦੇ ਅੰਦਰਲੇ ਹਿੱਸੇ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਗਰਮ ਹੋ ਸਕਦਾ ਹੈ।

ਬ੍ਰਿਟਿਸ਼ ਵਿਗਿਆਨਿਕਾਂ ਦੀ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇੰਝ ਵੀ ਹੋ ਸਕਦਾ ਹੈ ਕਿ ਮਾਹਵਾਰੀ ਕਾਰਨ ਔਰਤਾਂ ਦੇ ਦਿਮਾਗ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਵਧਦੀ ਉਮਰ ਦੇ ਨਾਲ ਦਿਮਾਗ ਦਾ ਤਾਪਮਾਨ ਵੀ ਵਧਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਵਧਦੀ ਉਮਰ ਦੇ ਨਾਲ ਦਿਮਾਗ ਨੂੰ ਠੰਡਾ ਕਰਨ ਦੀ ਸਮਰੱਥਾ ਘਟਣ ਲੱਗਦੀ ਹੈ। ਹਾਲਾਂਕਿ, ਇਸ ਬਾਰੇ ਪੁਖਤਾ ਜਾਣਕਾਰੀ ਇਕੱਠਾ ਕਰਨ ਦੀ ਲੋੜ ਹੈ ਕਿ ਅਜਿਹਾ ਕਿਸੇ ਮਾਨਸਿਕ ਵਿਗਾੜ ਕਾਰਨ ਹੁੰਦਾ ਹੈ ਜਾਂ ਨਹੀਂ।

Get the latest update about stress, check out more about women, women brain, British research on women stress & women health

Like us on Facebook or follow us on Twitter for more updates.