Women's World Cup 2022:ਸੈਮੀਫਾਈਨਲ ਲਈ ਭਾਰਤ ਦੀ ਰਾਹ ਹੋਈ ਮੁਸ਼ਕਿਲ, 27 ਮਾਰਚ ਨੂੰ ਤੈਅ ਹੋਵੇਗਾ ਟੀਮ ਦਾ ਭਵਿੱਖ

ਟੀਮ ਆਪਣਾ ਆਖਰੀ ਲੀਗ ਮੈਚ 27 ਮਾਰਚ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੇਗੀ। ਇਸ ਮੈਚ 'ਚ ਭਾਰਤ ਨੂੰ ਨਾ ਸਿਰਫ ਜਿੱਤ ਦੀ ਲੋੜ ਹੋਵੇਗੀ ਸਗੋਂ ਅਫਰੀਕਾ...

ਆਈਸੀਸੀ ਮਹਿਲਾ ਕ੍ਰਿਕਟ ਕੱਪ 2022 ਚਲ ਰਿਹਾ ਹੈ। ਇਸ 'ਚ ਅੱਜ ਨਿਊਜ਼ੀਲੈਂਡ ਅਤੇ ਪਾਕਿਸਤਾਨ 'ਚ ਮੁਕਾਬਲਾ ਹੋ ਰਿਹਾ ਹੈ। ਇਸ ਦੇ ਨਾਲ ਹੀ ਜੇਕਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਗੱਲ ਕੀਤੀ ਜਾਵੇ ਤਾਂ ਟੀਮ ਦੀ ਸੈਮੀਫਾਈਨਲ ਦੀ ਰਾਹ ਮੁਸ਼ਕਿਲ ਲੱਗ ਰਹੀ ਹੈ। ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਮੁਸ਼ਕਲਾਂ ਵਧ ਗਈਆਂ ਹਨ। ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੀ ਟੀਮ ਪਹਿਲਾਂ ਹੀ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ ਜਦਕਿ ਭਾਰਤੀ ਟੀਮ ਇਸ ਸਮੇਂ 6 ਅੰਕਾਂ ਨਾਲ ਅੰਕ ਸੂਚੀ 'ਚ 5ਵੇਂ ਨੰਬਰ 'ਤੇ ਹੈ। ਇੰਗਲੈਂਡ ਦੀ ਟੀਮ ਦੇ ਵੀ 6 ਅੰਕ ਹਨ ਪਰ ਉਹ ਨੈੱਟ ਰਨ ਰੇਟ ਵਿੱਚ ਭਾਰਤੀ ਟੀਮ ਤੋਂ ਅੱਗੇ ਹੈ। ਭਾਰਤ ਨੇ ਹੁਣ ਤੱਕ ਖੇਡੇ ਗਏ 6 ਵਿੱਚੋਂ 3 ਮੈਚ ਜਿੱਤੇ ਹਨ। ਭਾਰਤ ਨੇ ਪਹਿਲਾਂ ਪਾਕਿਸਤਾਨ ਨੂੰ 107 ਦੌੜਾਂ ਨਾਲ, ਫਿਰ ਵੈਸਟਇੰਡੀਜ਼ ਨੂੰ 155 ਦੌੜਾਂ ਨਾਲ ਅਤੇ ਅੰਤ ਵਿੱਚ ਬੰਗਲਾਦੇਸ਼ ਨੂੰ 110 ਦੌੜਾਂ ਨਾਲ ਹਰਾਇਆ।


27 ਮਾਰਚ ਨੂੰ ਤੇਆ ਹੋਵੇਗਾ ਭਾਰਤੀ ਟੀਮ ਦਾ ਭਵਿੱਖ 
ਭਾਰਤੀ ਟੀਮ ਆਪਣਾ ਆਖਰੀ ਲੀਗ ਮੈਚ 27 ਮਾਰਚ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੇਗੀ। ਇਸ ਮੈਚ 'ਚ ਭਾਰਤ ਨੂੰ ਨਾ ਸਿਰਫ ਜਿੱਤ ਦੀ ਲੋੜ ਹੋਵੇਗੀ ਸਗੋਂ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ ਤਾਂ ਕਿ ਉਸ ਦੀ ਨੈੱਟ ਰਨ ਰੇਟ 'ਚ ਸੁਧਾਰ ਹੋ ਸਕੇ। ਭਾਰਤ ਲਈ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਆਸਟ੍ਰੇਲੀਆ ਨੂੰ ਛੱਡ ਕੇ ਕੋਈ ਵੀ ਟੀਮ ਦੱਖਣੀ ਅਫਰੀਕਾ ਨੂੰ ਹਰਾਉਣ 'ਚ ਕਾਮਯਾਬ ਨਹੀਂ ਹੋਈ ਹੈ। 

ਇਸ ਦਿਨ ਹੀ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਵੀ ਮੁਕਾਬਲਾ ਹੋਣ ਜਾ ਰਿਹਾ ਹੈ। ਜੇਕਰ ਇੰਗਲੈਂਡ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਸ ਦੇ 8 ਅੰਕ ਹੋ ਜਾਣਗੇ ਅਤੇ ਨੈੱਟ ਰਨ ਰੇਟ ਦੇ ਲਿਹਾਜ਼ ਨਾਲ ਉਹ ਭਾਰਤੀ ਟੀਮ ਤੋਂ ਪਹਿਲਾਂ ਹੀ ਅੱਗੇ ਹੈ। ਇੰਗਲੈਂਡ ਬੰਗਲਾਦੇਸ਼ ਦੇ ਖਿਲਾਫ ਆਪਣੀ ਰਨ ਰੇਟ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇਗਾ ਜੋ ਕਿ ਬਹੁਤ ਮੁਸ਼ਕਲ ਨਹੀਂ ਹੈ ਕਿਉਂਕਿ ਬੰਗਲਾਦੇਸ਼ ਇਸ ਵਿਸ਼ਵ ਕੱਪ 'ਚ ਜ਼ਿਆਦਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ।

Get the latest update about bcci, check out more about semifinal, world cup, cricket & icc

Like us on Facebook or follow us on Twitter for more updates.