ਅਧਿਐਨ 'ਚ ਦਾਅਵਾ! 'ਵਰਕ ਫਰਾਮ ਹੋਮ' ਨਾਲ ਨੌਜਵਾਨਾਂ 'ਚ ਵਧ ਰਿਹੈ ਮੌਤ ਦਾ ਖਤਰਾ

ਕੋਰੋਨਾ ਵਾਇਰਸ ਦੇ ਚੱਲਦੇ ਦੁਨੀਆ ਭਰ ਵਿਚ ਲੋਕਾਂ ਦਾ ਜੀਵਨ ਪਟੜੀ ਤੋਂ ਉਤਰ ਗਿਆ ਹੈ। ਮਹਾਮਾਰੀ ਦੀ ਤਬਾਹੀ...

ਕੋਰੋਨਾ ਵਾਇਰਸ ਦੇ ਚੱਲਦੇ ਦੁਨੀਆ ਭਰ ਵਿਚ ਲੋਕਾਂ ਦਾ ਜੀਵਨ ਪਟੜੀ ਤੋਂ ਉਤਰ ਗਿਆ ਹੈ। ਮਹਾਮਾਰੀ ਦੀ ਤਬਾਹੀ ਨਾਲ ਅਰਥਵਿਵਸਥਾਵਾਂ ਤਾਂ ਚੌਪਟ ਹੋਈਆਂ ਹੀ ਹਨ, ਇਸ ਦਾ ਖਾਸਾ ਅਸਰ ਆਮ ਲੋਕਾਂ ਉੱਤੇ ਵੀ ਪਿਆ ਹੈ। ਕੋਰੋਨਾ ਦੇ ਚੱਲਦੇ ਦੁਨੀਆ ਭਰ ਵਿਚ ਵਰਕ ਫਰਾਮ ਹੋਮ (ਘਰੋਂ ਕੰਮ ਕਰਨ) ਦਾ ਚਲਨ ਵਧ ਰਿਹਾ ਹੈ। ਇਸੇ ਵਿਚਾਲੇ ਇਕ ਸੋਧ ਸਾਹਮਣੇ ਆਈ ਹੈ, ਜਿਸ ਮੁਤਾਬਕ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਨੌਜਵਾਨਾਂ ਵਿਚ ਮੌਤ ਦਾ ਖਤਰਾ ਵਧ ਰਿਹਾ ਹੈ।

ਮਹਾਮਾਰੀ ਦੇ ਚੱਲਦੇ ਸਾਰੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ। ਲਾਕਡਾਊਨ ਦੌਰਾਨ ਜ਼ਿਆਦਾਤਰ ਲੋਕਾਂ ਨੇ ਘਰ ਤੋਂ ਹੀ ਕੰਮ ਕੀਤਾ। ਹਾਲਾਂਕਿ, ਹਾਲਾਤ ਆਮ ਹੋਣ ਤੋਂ ਬਾਅਦ ਹੌਲੀ-ਹੌਲੀ ਦਫਤਰ ਖੁੱਲ੍ਹਣ ਲੱਗੇ ਹਨ। ਅਜਿਹੇ ਵਿਚ ਵਰਕ ਫਰਾਮ ਹੋਮ ਨੂੰ ਲੈ ਕੇ ਇਕ ਅਜਿਹੀ ਰਿਸਰਚ ਸਾਹਮਣੇ ਆਈ, ਜਿਸ ਨਾਲ ਲੋਕ ਥੋੜਾ ਪ੍ਰੇਸ਼ਾਨ ਹੋ ਸਕਦੇ ਹਨ।

ਵਰਕ ਫਰਾਮ ਹੋਮ ਕਾਰਣ ਲੋਕ ਇਕ ਹੀ ਥਾਂ ਬੈਠ ਕੇ ਕੰਮ ਕਰ ਰਹੇ ਹਨ, ਇਸ ਦੌਰਾਨ ਉਹ ਬਹੁਤ ਹੀ ਘੱਟ ਵਾਰ ਉੱਠ ਪਾਉਂਦੇ ਹਨ। ਅਜਿਹੇ ਵਿਚ ਉਨ੍ਹਾਂ ਦੀ ਬੈਠਣ ਦੀ ਮਿਆਦ ਵਧ ਗਈ ਹੈ, ਜਿਸ ਦਾ ਅਸਰ ਉਨ੍ਹਾਂ ਦੀ ਸਿਹਤ ਉੱਤੇ ਦੇਖਣ ਨੂੰ ਮਿਲ ਰਿਹਾ ਹੈ।

ਬ੍ਰਿਟਿਸ਼ ਜਨਰਲ ਆਫ ਸਪੋਰਟਸ ਮੈਡੀਸਿਨ ਦੀ ਰਿਸਰਚ ਮੁਤਾਬਕ ਦਿਨ ਭਰ ਬੈਠੇ ਰਹਿਣ ਨਾਲ ਲੋਕਾਂ ਵਿਚ ਨੌਜਵਾਨ ਅਵੱਸਥਾ ਵਿਚ ਹੀ ਮੌਤ ਹੋਣ ਦਾ ਖਤਰਾ ਵਧ ਗਿਆ ਹੈ। ਹਾਲਾਂਕਿ ਜੇਕਰ ਵਿਅਕਤੀ ਥੋੜੀ ਬਹੁਤ ਵੀ ਮੂਵਮੈਂਟ ਕਰਦਾ ਹੈ ਤਾਂ ਇਸ ਖਤਰੇ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

50 ਹਜ਼ਾਰ ਲੋਕਾਂ ਉੱਤੇ ਕੀਤਾ ਰਿਸਰਚ
ਬ੍ਰਿਟਿਸ਼ ਜਨਰਲ ਆਫ ਸਪੋਰਟਸ ਮੈਡੀਸਿਨ ਦੇ ਖੋਜਕਾਰਾਂ ਨੇ ਯੂਰਪ ਅਤੇ ਅਮਰੀਕਾ ਵਿਚ ਰਹਿਣ ਵਾਲੇ ਤਕਰੀਬਨ 50 ਹਜ਼ਾਰ ਲੋਕਾਂ ਉੱਤੇ ਰਿਸਰਚ ਕਰਨ ਤੋਂ ਬਾਅਦ ਇਨ੍ਹਾਂ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ। ਖੋਜਕਾਰਾਂ ਨੇ ਪਤਾ ਲਾਇਆ ਕਿ ਜੇਕਰ ਵਿਅਕਤੀ ਕੰਮ ਕਰਨ ਦੌਰਾਨ 10 ਮਿੰਟ ਵੀ ਹਲਕੀ ਫੁਲਕੀ ਕਸਰਤ ਕਰਦਾ ਹੈ ਤਾਂ ਲੰਬੀ ਸਿਟਿੰਗ ਹੋਣ ਵਾਲੇ ਸਰੀਰਕ ਪ੍ਰਭਾਵਾਂ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਨਤੀਜਿਆਂ ਤੋਂ ਪਤਾ ਲੱਗਿਆ ਕਿ ਜੋ ਲੋਕ ਹਰ ਦਿਨ 35 ਮਿੰਟ ਕਸਰਤ ਕਰਦੇ ਹਨ, ਇਨ੍ਹਾਂ ਨੂੰ ਸਿਟਿੰਗ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਅਜਿਹੇ ਵਿਚ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਵਰਕ ਫਰਾਮ ਹੋਮ ਦੌਰਾਨ ਖੁਦ ਨੂੰ ਰੂਟੀਨ ਫਰਕ ਨਾਲ ਆਰਾਮ ਦਿੰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਸ ਨਾਲ  ਇਸ ਦੇ ਬੁਰੇ ਪ੍ਰਭਾਵਾਂ ਉੱਤੇ ਲਗਾਮ ਲੱਗ ਸਕਦੀ ਹੈ। 

Get the latest update about young people, check out more about Work from home, study & risk of death

Like us on Facebook or follow us on Twitter for more updates.