ਪਾਕਿਸਤਾਨ: ਬਹਿਵਲਨਗਰ 'ਚ ਸ਼ੀਆ ਮੁਸਲਮਾਨਾਂ ਦੇ ਜਲੂਸ 'ਚ ਧਮਾਕਾ, 3 ਦੀ ਮੌਤ ਤੇ 50 ਤੋਂ ਵੱਧ ਜ਼ਖਮੀ

ਪਾਕਿਸਤਾਨ ਦੇ ਬਹਿਵਲਨਗਰ ਵਿਚ ਵੀਰਵਾਰ ਨੂੰ ਸ਼ੀਆ ਮੁਸਲਮਾਨਾਂ ਦੇ ਇੱਕ ਜਲੂਸ ਵਿਚ ਧਮਾਕਾ ਹੋਇਆ। ਸਥਾਨਕ ਮੀਡੀਆ.........

ਪਾਕਿਸਤਾਨ ਦੇ  ਬਹਿਵਲਨਗਰ ਵਿਚ ਵੀਰਵਾਰ ਨੂੰ ਸ਼ੀਆ ਮੁਸਲਮਾਨਾਂ ਦੇ ਇੱਕ ਜਲੂਸ ਵਿਚ ਧਮਾਕਾ ਹੋਇਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸ਼ੀਆ ਮੁਸਲਮਾਨਾਂ ਦੇ ਇੱਕ ਆਸ਼ੂਰਾ ਜਲੂਸ ਦੌਰਾਨ ਸੜਕ ਕਿਨਾਰੇ ਹੋਏ ਧਮਾਕੇ ਵਿਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਮਾਰੇ ਗਏ ਲੋਕਾਂ ਵਿਚ ਇੱਕ ਸੱਤ ਸਾਲ ਦੀ ਬੱਚੀ ਵੀ ਸ਼ਾਮਲ ਸੀ। ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸਨੇ ਜਲੂਸ 'ਤੇ ਗ੍ਰਨੇਡ ਸੁੱਟਿਆ ਸੀ। ਪੁਲਸ ਅਨੁਸਾਰ ਉਸਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਧਮਾਕੇ 'ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਧਮਾਕੇ ਦੇ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੇ ਹਨ ਜਿਸ ਵਿਚ ਪੁਲਸ ਅਤੇ ਐਂਬੂਲੈਂਸਾਂ ਨੂੰ ਮੌਕੇ ਵੱਲ ਜਾਂਦੇ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਈ ਜ਼ਖਮੀ ਲੋਕ ਮਦਦ ਦੇ ਲਈ ਸੜਕ ਦੇ ਕਿਨਾਰੇ ਇੰਤਜ਼ਾਰ ਕਰਦੇ ਵੇਖੇ ਗਏ। ਪੂਰਬੀ ਪੰਜਾਬ ਸੂਬੇ ਦੇ ਬਹਿਵਲਨਗਰ ਸ਼ਹਿਰ ਨੂੰ ਕਾਫ਼ੀ ਰੂੜੀਵਾਦੀ ਮੰਨਿਆ ਜਾਂਦਾ ਹੈ।

ਪੁਲਸ ਅਧਿਕਾਰੀ ਮੁਹੰਮਦ ਅਸਦ ਅਤੇ ਸ਼ੀਆ ਨੇਤਾ ਖਾਵਰ ਸ਼ਫਾਕਤ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਇੱਕ ਰਿਪੋਰਟ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਹੁਣ ਸ਼ਹਿਰ ਵਿਚ ਤਣਾਅ ਬਹੁਤ ਵੱਧ ਗਿਆ ਹੈ। ਇਸ ਦੇ ਨਾਲ ਹੀ ਸ਼ੀਆ ਨੇ ਇਸ ਹਮਲੇ ਦਾ ਵਿਰੋਧ ਕੀਤਾ ਹੈ ਅਤੇ ਬਦਲਾ ਲੈਣ ਦੀ ਮੰਗ ਕੀਤੀ ਹੈ।

ਸ਼ਫਕਤ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਜਲੂਸ ਮੁਹਾਜਿਰ ਕਾਲੋਨੀ ਨਾਂ ਦੇ ਭੀੜ -ਭੜੱਕੇ ਵਾਲੇ ਖੇਤਰ ਵਿਚੋਂ ਲੰਘ ਰਿਹਾ ਸੀ। ਹਮਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਜਲੂਸਾਂ ਵਿਚ ਸੁਰੱਖਿਆ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਅਜਿਹੇ ਜਲੂਸ ਕੱਢੇ ਜਾ ਰਹੇ ਹਨ।

Get the latest update about bahawalnagar, check out more about shiite, truescoop, pakistan & Blast In Pakistan

Like us on Facebook or follow us on Twitter for more updates.