ਦੁਨੀਆ ਭਰ 'ਚ ਖੂਨ ਦਾਨ ਨੂੰ ਮਹਾਦਾਨ ਮੰਨਿਆ ਜਾਂਦਾ ਹੈ। ਇਸ ਤੋਂ ਵੱਡਾ ਕੋਈ ਦਾਨ ਨਹੀਂ ਇਸੇ ਲਈ ਖੂਨ ਦਾਨ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਦੇ ਲਈ ਅਤੇ ਖੂਨ ਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਹਰ ਜਗ੍ਹਾ ਜਾਗਰੂਕਤਾ ਅਭਿਆਨ ਚਲਾਏ ਜਾਂਦੇ ਹਨ।ਅੱਜ ਦਾ ਦਿਨ ਭਾਵ 14 ਜੂਨ ਦਾ ਦਿਨ ਖਾਸ ਇਸ ਲਈ ਹੈ ਕਿਉਂਕਿ ਇਸ ਦਿਨ ਨੂੰ ਵਿਸ਼ਵ ਖੂਨਦਾਨੀ ਦਿਵਸ ਵਜੋਂ ਹਰ ਸਾਲ ਮਨਾਇਆ ਜਾਂਦਾ ਹੈ। ਇਹ ਦਿਨ ਜੀਵਨ ਬਚਾਉਣ ਵਾਲੇ ਤੋਹਫ਼ੇ ਵਜੋਂ ਸੁਰੱਖਿਅਤ ਖ਼ੂਨ ਅਤੇ ਖ਼ੂਨ ਉਤਪਾਦਾਂ ਦੀ ਲੋੜ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।
ਵਿਸ਼ਵ ਖੂਨਦਾਨ ਦਿਵਸ ਦਾ ਇਤਿਹਾਸ:
ਕਾਰਲ ਲੈਂਡਸਟੀਨਰ ਦਾ ਜਨਮ ਦਿਨ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਪਹਿਲੀ ਵਾਰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ 14 ਜੂਨ, 2004 ਨੂੰ ਸ਼ੁਰੂ ਕੀਤਾ ਗਿਆ ਸੀ। ਮਈ 2005 ਵਿੱਚ, ਡਬਲਯੂਐਚਓ ਨੇ ਆਪਣੇ 192 ਮੈਂਬਰ ਰਾਜਾਂ ਦੇ ਨਾਲ 58ਵੀਂ ਵਿਸ਼ਵ ਸਿਹਤ ਅਸੈਂਬਲੀ ਵਿੱਚ ਖੂਨ ਦਾਨ ਦਿਵਸ ਦੀ ਸਥਾਪਨਾ ਕੀਤਾ ਗਿਆ ਸੀ ਜੋ ਦੁਨੀਆਭਰ 'ਚ ਖੂਨਦਾਨ ਅਤੇ ਖੂਨਦਾਨੀਆਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।
ਵਿਸ਼ਵ ਖੂਨਦਾਨ ਦਿਵਸ 2022 ਦਾ ਥੀਮ:
2022 ਲਈ, ਵਿਸ਼ਵ ਖੂਨਦਾਨ ਦਿਵਸ ਦਾ ਨਾਅਰਾ ਹੈ “ਖੂਨ ਦਾਨ ਕਰਨਾ ਏਕਤਾ ਦਾ ਕੰਮ ਹੈ।
ਖੂਨਦਾਨ ਦਾ ਮਹੱਤਵ:
ਖੂਨਦਾਨ ਕਰਨ ਦਾ ਮਹੱਤਵ ਨਾ ਸਿਰਫ ਜੀਵਨ ਤੋਂ ਵਾਂਝੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹੈ, ਸਗੋਂ ਕਈ ਹੋਰ ਲੋਕਾਂ ਜੋ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਿਤ ਹਨ ਦੀ ਜਾਨ ਬਚਾਉਣ ਲਈ ਵੀ ਹੈ । ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਲੋਕਾਂ ਨੇ ਆਪਣਾ ਖੂਨ ਦਾਨ ਕੀਤਾ ਹੈ, ਤਾਂ ਉਨ੍ਹਾਂ ਨੂੰ ਕਈ ਸਿਹਤ ਲਾਭ ਪ੍ਰਾਪਤ ਹੋਏ ਹਨ। ਜ਼ਿਆਦਾਤਰ ਲੋਕ ਜੋ ਆਪਣਾ ਖੂਨ ਦਾਨ ਕਰਦੇ ਹਨ ਉਹ ਆਪਣੀਆਂ ਬਿਮਾਰੀਆਂ ਤੋਂ ਤੇਜ਼ੀ ਨਾਲ ਠੀਕ ਹੋ ਜਾਂਦੇ ਹਨ ਅਤੇ ਲੰਮੀ ਉਮਰ ਵੀ ਜੀਉਂਦੇ ਹਨ, ਇਹ ਭਾਰ ਘਟਾਉਣ, ਸਿਹਤਮੰਦ ਜਿਗਰ ਅਤੇ ਆਇਰਨ ਦੇ ਪੱਧਰ ਨੂੰ ਬਣਾਈ ਰੱਖਣ, ਦਿਲ ਦੇ ਦੌਰੇ ਅਤੇ ਕੈਂਸਰ ਦੇ ਜੋਖਮ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਖੂਨ ਦਾਨ ਕਰਨ ਲਈ ਕੌਣ ਯੋਗ ਹੈ?
17-66 ਸਾਲ ਦੀ ਉਮਰ ਦਾ ਕੋਈ ਵੀ ਵਿਅਕਤੀ ਅਤੇ 50 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲਾ ਵਿਅਕਤੀ ਖੂਨਦਾਨ ਕਰਨ ਦੇ ਯੋਗ ਹੈ।
Get the latest update about World Blood Donation Day 2022, check out more about World Blood Donor Day History, World Blood Donation Day 2022, World Blood Donor Day & World Blood Donor Day 2022
Like us on Facebook or follow us on Twitter for more updates.