ਕੈਨੇਡਾ ਦੇ ਵੈਨਕੂਵਰ 'ਚ ਚਾਰ ਪੰਜਾਬੀ ਨਸ਼ਿਆਂ, ਕਰੰਸੀ ਸਮੇਤ ਹੋਏ ਗ੍ਰਿਫਤਾਰ

ਨਸ਼ਿਆਂ ਨੇ ਪੂਰੀ ਦੁਨੀਆਂ ਨੂੰ ਆਪਣੇ ਹੇਠਾਂ ਲਾ ਦਿਤਾ ਹੈ। ਇਹ ਨਸ਼ਾਂ ਹਰ .............

ਨਸ਼ਿਆਂ ਨੇ ਪੂਰੀ ਦੁਨੀਆਂ ਨੂੰ ਆਪਣੇ ਹੇਠਾਂ ਲਾ ਦਿਤਾ ਹੈ। ਇਹ ਨਸ਼ਾਂ ਹਰ ਦੇਸ਼ 'ਚ ਲੋਕਾਂ ਦੀ ਜਾਨ ਲੈ ਰਿਹਾ ਹੈ। ਹਿਣ ਕੈਨੇਡਾ ਦੇ ਹਾਲਟਨ ਸ਼ਹਿਰ ਵਿਚਲੀ ਰੀਜ਼ਨਲ ਪੁਲਸ ਨੇ ਨਸ਼ਿਆਂ ਦਾ ਵੱਡਾ ਸਾਟੋਕ ਤੇ ਇਸ ਤੋ ਇਲਾਵਾ ਕੈਨੇਡੀਅਨ ਤੇ ਅਮਰੀਕਨ ਕਰੰਸੀ ਸਮੇਤ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖਾਸ ਗੱਲ ਇਹ ਹੈ ਕਿ ਗ੍ਰਿਫਤਾਰ ਕੀਤੇ ਲੋਕਾਂ 'ਚ ਚਾਰ ਨਾਮਵਰ ਪੰਜਾਬੀ ਸ਼ਾਮਲ ਹਨ। ਫੜੀ ਗਈ 11 ਲੱਖ ਡਾਲਰ ਕਰੰਸੀ ਤੋਂ ਇਲਾਵਾ ਨਸ਼ਿਆਂ ਦੀ ਕੀਮਤ ਰੁਪਏ 2.5 ਮਿਲੀਅਨ ਡਾਲਰ ਯਾਨੀ 16 ਕਰੋੜ ਰੁਪਏ ਦੱਸੀ ਗਈ ਹੈ। 

ਹਾਲਟਨ ਪੁਲਸ ਮੁਤਾਬਕ ਫੜੇ ਗਏ ਸਾਰੇ ਮੁਲਜ਼ਮ ਵੱਖ-ਵੱਖ ਧੰਦੇ ਕਰਨ ਵਾਲੇ ਗਰੁੱਪਾਂ ਦੇ ਮੈਂਬਰ ਹਨ ਤੇ ਸੱਤ ਮਹੀਨਿਆਂ ਤੋਂ ਇਨ੍ਹਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਫੜੇ ਗਏ ਇਨ੍ਹਾਂ ਮੁਲਜ਼ਮਾਂ ਦੇ ਤਾਰ ਸਮੁੰਦਰੀ ਰਸਤੇ ਡੈਲਟਾ ਪੋਰਟ ’ਤੇ ਆਈ ਅਤੇ ਪਿਛਲੇ ਹਫ਼ਤੇ ਪੁਲਸ ਵੱਲੋਂ ਫੜੀ ਗਈ ਇਕ ਟਨ ਅਫੀਮ ਦੇ ਮਾਮਲੇ ਨਾਲ ਜੁੜੇ ਹੋ ਸਕਦੇ ਹਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜਮੇਰ ਸਿੰਘ 44 ਸਾਲਾ ਪਰਮਿੰਦਰ ਗਰੇਵਾਲ ਤੇ ਅਜਮੇਰ ਸਿੰਘ ਵਜੋਂ ਹੋਈ ਹੈ। ਦੋਵੇਂ ਵਾਸੀ ਮਿਸੀਸਾਗਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਕੈਲੇਡਨ ਸ਼ਹਿਰ ਦੇ ਰਹਿਣ ਵਾਲੇ 31 ਸਾਲਾ ਸਵਰਾਜ ਸਿੰਘ ਤੇ 32 ਸਾਲਾ ਕਰਨ ਦੇਵ ਦਾ ਨਾਂਅ ਸ਼ਾਮਲ ਹੈ। ਇਨ੍ਹਾਂ ’ਤੇ ਨਸ਼ਾ ਤਸਕਰੀ, ਮਾਰੂ ਹਥਿਆਰ ਰੱਖਣ, ਵਿਦੇਸ਼ ਤੋਂ ਨਸ਼ਾ ਤਸਕਰੀ ਅਤੇ ਹਵਾਲਾ ਧੰਦੇ ਸਣੇ ਕਈ ਹੋਰ ਦੋਸ਼ ਹਨ।

ਹੋਰ ਭਾਈਚਾਰਿਆਂ ਨਾਲ ਸਬੰਧਤ ਬਾਕੀ ਤਿੰਨ ਮੁਲਜ਼ਮਾਂ ਖਿਲਾਫ ਗ਼ੈਰਕਨੂੰਨੀ ਚੀਜ਼ਾਂ ਆਪਣੇ ਕੋਲ ਰੱਖਣ ਦੇ ਮਾਮੂਲੀ ਦੋਸ਼ ਹਨ। ਪੁਲਸ ਇੰਸਪੈਕਟਰ ਕੋਸਟਾਟਿਨੀ ਅਨੁਸਾਰ ਮਾਮਲੇ ਨਾਲ ਸਬੰਧਤ ਕੁਝ ਗ੍ਰਿਫ਼ਤਾਰੀਆਂ ਅਜੇ ਬਾਕੀ ਹਨ, ਜਿਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਪੁਲਿਸ ਕੋਲ ਹਨ। ਇਹ ਕੋਈ ਪਹਿਲਾਂ ਮਾਮਲਾ ਨਹੀਂ ਜਦੋਂ ਨਸ਼ਾ ਤਸਕਰੀ ਤੇ ਗੈਰ-ਕਾਨੂੰਨੀ ਧੰਦੇ ਚ ਪੰਜਾਬੀਆਂ ਦਾ ਨਾਂਅ ਆਇਆ ਹੋਵੇ ਇਸ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਚ ਕਈ ਵਾਰ ਪੰਜਾਬੀਆਂ ਦਾ ਨਾਂਅ ਉੱਭਰ ਚੁੱਕਾ ਹੈ।

Get the latest update about world, check out more about worth, currency, vancouver & canada

Like us on Facebook or follow us on Twitter for more updates.