ਇਜ਼ਰਾਈਲ 'ਚ Bonfire ਤਿਉਹਾਰ ਭਗਦੜ ਚ 12 ਤੋਂ ਜ਼ਿਆਦਾ ਲੋਕ ਮਰੇ, 100 ਜ਼ਖਮੀ

ਉੱਤਰੀ ਇਜ਼ਰਾਈਲ ਵਿਚ ਵੀਰਵਾਰ ਨੂੰ ਇਕ ਭਗਦੜ ਵਿਚ ਘੱਟੋ ਘੱਟ ਕਈ ...........

ਉੱਤਰੀ ਇਜ਼ਰਾਈਲ ਵਿਚ ਵੀਰਵਾਰ ਨੂੰ ਇਕ ਭਗਦੜ ਵਿਚ ਘੱਟੋ ਘੱਟ ਕਈ ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋਏ। ਭਾਰੀ ਭੀੜ ਇਕੱਠੀ ਹੋ ਕੇ Bonfire ਤਿਉਹਾਰ ਮਨਾ ਰਹੀ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਨੂੰ ਵੱਡੀ ਬਿਪਤਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਬਿਹਤਰੀ ਲਈ ਅਰਦਾਸ ਕਰ ਰਹੇ ਹਾਂ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਾਊਟ ਮੇਰਾਨ ਵਿਖੇ ਸਟੇਡੀਅਮ ਦੀਆਂ ਸੀਟਾਂ ਵੱਖ ਹੋ ਗਈਆਂ। ਇਸ ਤੋਂ ਬਾਅਦ ਲੋਕਾਂ ਵਿਚ ਭਗਦੜ ਮਚ ਗਈ। ਨਿਊਜ਼ ਚੈਨਲ 12 ਦੇ ਅਨੁਸਾਰ, ਭਗਦੜ ਵਿਚ 38 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।

ਜਿਥੇ ਇਹ ਘਟਨਾ ਵਾਪਰੀ ਸੀ, ਨੂੰ ਯਹੂਦੀ ਦੁਨੀਆਂ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਅਤੇ ਇਹ ਇਕ ਸਲਾਨਾ ਤੀਰਥ ਸਥਾਨ ਹੈ। ਹਜ਼ਾਰਾਂ ਯਹੂਦੀ ਸਲਾਨਾ ਸਮਾਰੋਹ ਲਈ ਦੂਜੀ ਸਦੀ ਦੇ ਸੰਤ ਰੱਬੀ ਸ਼ੀਮਨ ਬਾਰ ਯੋਚਾਈ ਦੀ ਕਬਰ ਤੇ ਇਕੱਠੇ ਹੋਏ। ਸਾਰੀ ਰਾਤ ਇਥੇ ਪ੍ਰਾਰਥਨਾਵਾਂ ਅਤੇ ਨਾਚ ਹੁੰਦੇ ਰਹੇ। ਕੋਰੋਨਾ ਪਾਬੰਦੀਆਂ ਹਟਾਉਣ ਤੋਂ ਬਾਅਦ ਪਹਿਲੀ ਵੱਡੀ ਘਟਨਾ ਸੀ।

ਕੋਰੋਨਾ ਪਾਬੰਦੀਆ ਨੂੰ ਹਟਾਏ ਜਾਣ ਤੋਂ ਬਾਅਦ ਇਜ਼ਰਾਈਲ ਵਿਚ ਇਹ  ਪਹਿਲਾ ਫਕਸ਼ਨ ਸੀ, ਅਤੇ ਇਸ ਕਿਸਮ ਦੀ ਪਹਿਲੀ ਵੱਡੀ ਘਟਨਾ ਸੀ। ਦੇਸ਼ ਵਿਚ ਤਬਾਹੀ ਅਜਿਹੇ ਸਮੇਂ ਆਈ ਹੈ ਜਦੋਂ ਇਜ਼ਰਾਈਲ ਨੇ ਹਾਲ ਹੀ ਵਿਚ ਟੀਕਾਕਰਨ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਪਿਛਲੇ ਸਾਲ ਇਕ ਕੋਰੋਨਾ ਵਾਇਰਸ ਦੀ ਇੰਫੈਕਸ਼ਨ ਦੇ ਮੱਦੇਨਜ਼ਰ ਮਾਉਂਟ ਮਾਰਨ ਵਿਖੇ ਨਿਜੀ ਇੱਕਠ 'ਤੇ ਪਾਬੰਦੀ ਲਗਾਈ ਗਈ ਸੀ। ਬਚਾਅ ਸੇਵਾ ਨੇ ਕਿਹਾ ਕਿ 6 ਹੈਲੀਕਾਪਟਰ ਅਤੇ ਦਰਜਨਾਂ ਐਂਬੂਲੈਂਸ ਜ਼ਖਮੀਆਂ ਨੂੰ ਸਫੇਦ ਦੇ ਜ਼ੀਵ ਹਸਪਤਾਲ ਅਤੇ ਮੈਡੀਕਲ ਸੈਂਟਰ ਲਿਜਾਇਆ ਜਾ ਰਿਹਾ ਹੈ।

Get the latest update about bonfire festival, check out more about dozens, have been killed, israel & religious

Like us on Facebook or follow us on Twitter for more updates.