ਵਿਸ਼ਵ ਧਰਤ ਦਿਵਸ : ਰਾਜਪੁਰਾ ਐੱਨ.ਟੀ.ਸੀ. ਹਾਈ ਬ੍ਰਾਂਚ ਵਿੱਚ ਬੂਟੇ ਲਗਾ ਮਨਾਇਆ ਖਾਸ ਦਿਨ

ਅੱਜ ਵਿਸ਼ਵ ਧਰਤ ਦਿਵਸ ਦੇ ਮੌਕੇ ਤੇ ਭਾਰਤ ਭਰ 'ਚ ਹਰ ਸਕੂਲ, ਕਾਲਜਾਂ 'ਚ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਧਰਤੀ ਦੀ ਰੱਖਿਆ, ਸਾਂਭ ਸੰਭਾਲ ਲਈ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ। ਇਸ ਮੌਕੇ ਤੇ ਰਾਜਪੁਰਾ ਦੇ ਸਰਕਾਰੀ ਕੋ.ਐਜੂ. ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ...

ਅੱਜ ਵਿਸ਼ਵ ਧਰਤ ਦਿਵਸ ਦੇ ਮੌਕੇ ਤੇ ਭਾਰਤ ਭਰ 'ਚ ਹਰ ਸਕੂਲ, ਕਾਲਜਾਂ 'ਚ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੇ ਲੋਕਾਂ ਨੂੰ ਧਰਤੀ ਦੀ ਰੱਖਿਆ, ਸਾਂਭ ਸੰਭਾਲ ਲਈ ਜਾਗਰੂਕਤਾ ਅਭਿਆਨ ਚਲਾਏ ਜਾ ਰਹੇ ਹਨ।  ਇਸ ਮੌਕੇ ਤੇ ਰਾਜਪੁਰਾ ਦੇ ਸਰਕਾਰੀ ਕੋ.ਐਜੂ. ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ਦੀ ਹਾਈ ਬ੍ਰਾਂਚ ਵਿਖੇ ਪ੍ਰਿੰਸੀਪਲ ਜਸਵੀਰ ਕੌਰ ਦੀ ਅਗਵਾਈ ਵਿੱਚ ਵਿਸ਼ਵ ਧਰਤ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਰੇਨੂੰ ਵਰਮਾ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਵੱਲੋਂ ਆਪਣੀਆਂ ਆਪਣੀਆਂ ਜਮਾਤਾਂ ਵਿੱਚ ਬੱਚਿਆਂ ਨੂੰ ਧਰਤ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। 


ਸਕੂਲ ਅਧਿਆਪਕਾਂ ਨੇ ਮਿਲ ਕੇ ਸਕੂਲ ਦੇ ਵਿਹੜੇ ਵਿੱਚ ਧਰਤੀ ਨੂੰ ਹਰਿਆ-ਭਰਿਆ ਬਣਾਉਣ ਲਈ ਪੌਦੇ ਵੀ ਲਗਾਏ। ਸਕੂਲ ਦੇ ਸੀਨੀਅਰ ਅਧਿਆਪਕ ਸੁੱਚਾ ਸਿੰਘ ਨੇ ਕਿਹਾ ਕਿ ਧਰਤੀ ‘ਤੇ ਇਸ ਸਮੇਂ ਹਵਾ, ਪਾਣੀ ਅਤੇ ਕੂੜਾ-ਕਰਕਟ ਦਾ ਪ੍ਰਦੂਸ਼ਣ ਬਹੁਤ ਵਧਿਆ ਪਿਆ ਹੈ ਜਿਸ ਤੋਂ ਨਿਜ਼ਾਤ ਪਾਉਣ ਦੀ ਲੋੜ ਹੈ। ਹਰ ਵਿਅਕਤੀ ਆਪਣਾ ਫ਼ਰਜ਼ ਸਮਝਦੇ ਹੋਏ ਇਸ ਪ੍ਰਦੂਸਣ ਨੂੰ ਘੱਟ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਸਕੂਲ ਦੇ ਸਾਇੰਸ ਅਧਿਆਪਕਾਂ ਨੇ ਬੱਚਿਆਂ ਨੂੰ ਪਲਾਸਟਿਕ ਦੀਆਂ ਵਸਤਾਂ ਅਤੇ ਲਿਫ਼ਾਫ਼ਿਆਂ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਰੇਨੂੰ ਵਰਮਾ, ਜਸਵੀਰ ਕੌਰ ਚਾਨੀ, ਸੁੱਚਾ ਸਿੰਘ, ਦਲਜੀਤ ਕੌਰ, ਦੀਪਕ ਕੁਮਾਰ, ਰਿਪੂਜੀਤ ਕੌਰ, ਅੰਮ੍ਰਿਤ ਕੌਰ, ਭਾਵਨਾ ਸ਼ਰਮਾ, ਬਲਜੀਤ ਕੌਰ, ਅਲੀਸ਼ਾ ਚੌਧਰੀ ਅਤੇ ਸਕੂਲ ਦਾ ਹੋਰ ਸਟਾਫ ਵੀ ਮੌਜੂਦ ਸੀ।

Get the latest update about NIC HIGH SCHOOL BRANCH RAJPURA, check out more about WORLD EARTH DAY 2022, EARTH DAY & WORLD EARTH DAY

Like us on Facebook or follow us on Twitter for more updates.