ਪਾਕਿਸਤਾਨ: ਹਿੰਦੂਆਂ 'ਤੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ, ਹੁਣ ਮੰਦਰ 'ਚ ਦਾਖ਼ਲ ਹੋ ਕੇ ਤੋੜੀਆਂ ਗਈਆਂ ਮੂਰਤੀਆਂ

ਪਾਕਿਸਤਾਨ ਤੋਂ ਇੱਕ ਵਾਰ ਫਿਰ ਹਿੰਦੂ ਮੰਦਰ ਵਿਚ ਭੰਨਤੋੜ ਦੀ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ ਪਾਕਿਸਤਾਨੀ ...

ਪਾਕਿਸਤਾਨ ਤੋਂ ਇੱਕ ਵਾਰ ਫਿਰ ਹਿੰਦੂ ਮੰਦਰ ਵਿਚ ਭੰਨਤੋੜ ਦੀ ਖ਼ਬਰ ਸਾਹਮਣੇ ਆਈ ਹੈ। ਮੰਗਲਵਾਰ ਨੂੰ ਪਾਕਿਸਤਾਨੀ ਪੁਲਸ ਨੇ ਕਿਹਾ ਕਿ ਲੋਕਾਂ ਨੇ ਕਰਾਚੀ ਦੇ ਨਰਾਇਣਪੁਰਾ ਵਿਚ ਨਰਾਇਣ ਮੰਦਿਰ ਉੱਤੇ ਹਮਲਾ ਕੀਤਾ ਅਤੇ ਮੂਰਤੀਆਂ ਨੂੰ ਨਸ਼ਟ ਕਰ ਦਿੱਤਾ।

ਸੀਨੀਅਰ ਪੁਲਸ ਅਧਿਕਾਰੀ ਸਰਫਰਾਜ਼ ਨਵਾਜ਼ ਨੇ ਦੱਸਿਆ ਕਿ ਮੰਦਰ 'ਚ ਭੰਨਤੋੜ ਕਰਨ ਵਾਲੇ ਇਕ ਵਿਅਕਤੀ ਦੀ ਪਛਾਣ ਕੀਤੀ ਗਈ ਹੈ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਅਕਤੀ ਦੀ ਪਛਾਣ ਮੁਹੰਮਦ ਵਲੀਦ ਸ਼ਬੀਰ ਵਜੋਂ ਹੋਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਦਰ ਵਿਚ ਭੰਨਤੋੜ ਦੀ ਸ਼ਿਕਾਇਤ ਮੁਕੇਸ਼ ਕੁਮਾਰ ਵੱਲੋਂ ਦਰਜ ਕਰਵਾਈ ਗਈ ਸੀ। ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਪੂਜਾ ਲਈ ਨਰਾਇਣ ਮੰਦਰ ਗਿਆ ਸੀ। ਇਸ ਦੌਰਾਨ ਮੁਹੰਮਦ ਵਲੀਦ ਸ਼ਬੀਰ ਨਾਂ ਦੇ ਵਿਅਕਤੀ ਨੇ ਮੰਦਰ 'ਚ ਦਾਖਲ ਹੋ ਕੇ ਮੂਰਤੀਆਂ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।

ਘਟਨਾ ਤੋਂ ਬਾਅਦ ਇਕੱਠੇ ਹੋਏ ਗੁੱਸੇ 'ਚ ਆਏ ਹਿੰਦੂਆਂ ਨੇ ਥਾਣੇ ਅੱਗੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਅਤੇ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ। ਲੋਕਾਂ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਹਿੰਦੂਆਂ ’ਤੇ ਅੱਤਿਆਚਾਰ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ, ਜਿਸ ਕਾਰਨ ਹਰ ਕੋਈ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।

Get the latest update about pakistan, check out more about narayan mandir, truescoop news, world & karachi

Like us on Facebook or follow us on Twitter for more updates.