1 ਸਿੱਖ ਸਮੇਤ 8 ਅਮਰੀਕੀ ਮਾਰੇ ਗਏ, ਕੈਲੀਫੋਰਨੀਆ 'ਚ ਫਾਇਰਿੰਗ ਦੌਰਾਨ ਹੁਣ ਪਰਿਵਾਰ ਵੱਲੋਂ ਆਇਆ ਬਿਆਨ

ਅਮਰੀਕਾ ਵਿਚ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਇਕ ਹੋਰ ਜਾਨਲੇਵਾ ਗੋਲੀਬਾਰੀ ਜੁੜ ਗਈ ਹੈ।ਅਮਰੀਕੀ ਸੂਬੇ..................

ਅਮਰੀਕਾ ਵਿਚ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਇਕ ਹੋਰ ਜਾਨਲੇਵਾ ਗੋਲੀਬਾਰੀ ਜੁੜ ਗਈ ਹੈ।ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸੈਨ ਹੋਜੇ ਦੇ ਇਕ ਰੇਲਵੇ ਟ੍ਰਾਂਜਿਟ ਯਾਰਡ ਵਿਚ 26 ਨੂੰ ਸਵੇਰੇ ਹੋਈ ਗੋਲੀਬਾਰੀ ਨਾਲ 9 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਇਹਨਾਂ ਮ੍ਰਿਤਕਾਂ ਵਿਚ ਇਕ ਪੰਜਾਬੀ ਸਿੱਖ ਆਦਮੀ ਵੀ ਸੀ।

ਪੰਜਾਬੀ ਮ੍ਰਿਤਕ ਤਪਤੇਜਦੀਪ ਸਿੰਘ ਨਾ ਦਾ ਗੁਰ ਸਿੱਖ ਸੀ ਜਿਸ ਦੀ ਉਮਰ 36 ਸਾਲ ਸੀ। ਰੇਲ ਗੱਡੀ ਦਾ ਪਾਇਲਟ ਤਪਤੇਜਦੀਪ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਪਿਛਲੇ ਲਗਪਗ ਦੋ ਦਹਾਕਿਆਂ ਤੋਂ ਅਮਰੀਕਾ ’ਚ ਹੀ ਰਹਿ ਰਿਹਾ ਸੀ। ਉਸ ਦੇ ਇਕ ਬੱਚੇ ਦੀ ਉਮਰ ਅੱਠ ਤੇ ਦੂਜੇ ਦੀ ਦੋ ਸਾਲ ਹੈ। ਤਪਤੇਜਦੀਪ ਸਿੰਘ ਦੋ ਕੁ ਦਹਾਕੇ ਪਹਿਲਾਂ ਆਪਣੇ ਪਿਤਾ ਸਰਬਜੀਤ ਸਿੰਘ ਗਿੱਲ ਤੇ ਤਾਏ ਨਾਲ ਅਮਰੀਕਾ ਗਿਆ ਸੀ। ਇਸ ਵੇਲੇ ਗਗੜੇਵਾਲ ਪਿੰਡ ’ਚ ਸਥਿਤ ਉਨ੍ਹਾਂ ਦੇ ਘਰ ਨੂੰ ਜਿੰਦਰਾ ਲੱਗਾ ਹੋਇਆ ਹੈ।

ਪਿੰਡ ਗਗੜੇਵਾਲ ’ਚ ਤਪਤੇਜਦੀਪ ਸਿੰਘ ਦੇ ਘਰ ਨੇੜੇ ਰਹਿੰਦੇ ਕਸ਼ਮੀਰ ਸਿੰਘ, ਜੋ ਪਿੰਡ ਦੇ ਸਾਬਕਾ ਸਰਪੰਚ ਵੀ ਹਨ, ਨੇ ਦੱਸਿਆ ਕਿ ਉਸ ਦੇ ਚਾਚੇ-ਤਾਏ ਇੰਦਰਜੀਤ ਸਿੰਘ, ਰਣਜੀਤ ਸਿੰਘ ਤੇ ਅਮਰਜੀਤ ਸਿੰਘ ਹੁਣ ਸਭ ਅਮਰੀਕਾ ’ਚ ਹੀ ਸੈਟਲ ਹਨ। ਤਪਤੇਜਦੀਪ ਸਿੰਘ ਤੇ ਉਸ ਦਾ ਪਰਿਵਾਰ ਘੱਟ ਹੀ ਕਦੇ ਪੰਜਾਬ ਆਇਆ ਸੀ ਪਰ ਫਿਰ ਵੀ ਫ਼ੋਨ ਉੱਤੇ ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਸਾਰਾ ਪਿੰਡ ਤਪਤੇਜਦੀਪ ਸਿੰਘ ਦੀ ਮੌਤ ਨੂੰ ਆਪਣਾ ਨਿੱਜੀ ਦੁੱਖ ਮੰਨਦਾ ਹੈ।

ਅਮਰੀਕਾ ’ਚ ਹੀ ਰਹਿੰਦੇ ਚਚੇਰੇ ਭਰਾ ਬੱਗਾ ਸਿੰਘ ਨੇ ਦੱਸਿਆ ਕਿ ਉਸ ਦਾ ‘ਕਜ਼ਨ’ ਤਪਤੇਜਦੀਪ ਸਿੰਘ ਇਕ ਰੇਲ ਗੱਡੀ ਦਾ ਪਾਇਲਟ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਟ੍ਰਾਂਜ਼ਿਟ ਏਜੰਸੀ ‘ਸੈਂਟਾ ਕਲਾਰਾ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ’ ਲਈ ਕੰਮ ਕਰਦਾ ਹੈ। ਸਿਰਫ਼ ਤਪਤੇਜਦੀਪ ਸਿੰਘ ਹੀ ਬੁੱਧਵਾਰ ਦੀ ਸਵੇਰ ਨੂੰ ਡਿਊਟੀ ’ਤੇ ਸੀ, ਜਦੋਂ ਗੋਲੀਬਾਰੀ ਹੋਈ।

ਉਹਨਾਂ ਦੇ ਭਰਾ ਨੇ ਦੱਸਿਆ ਕਿ ਉਹ ਇਕ ਚੰਗੇ ਇਨਸਾਨ ਦੇ ਨਾਲ ਹੀ ਚੰਗੇ ਪਿਤਾ, ਪੁੱਤਰ, ਪਤੀ ਅਤੇ ਚੰਗੇ ਭਰਾ ਸਨ। ਉਹ ਇਕ ਚੰਗੇ ਇਨਸਾਨ ਸਨ।  ਉਹਨਾਂ ਦੇ ਭਰਾ ਦੱਸਦੇ ਹਨ ਕਿ ਉਹ ਦੂਸਰਿਆ ਨੂੰ ਬਚਾ ਰਹੇ ਹਨ। ਉਹਨਾਂ ਨੇ ਕਦੇ ਕਿਸੇ ਨੂੰ ਤੰਗ ਨਹੀਂ ਕੀਤਾ, ਉਹ ਇਕ ਸਿੱਖ ਧਰਮ ਦਾ ਮਾਨ ਰੱਖਣ ਵਾਲੇ ਇਨਸਾਨ ਸਨ। 

ਉਹ 36 ਸਾਲ ਦੇ ਸਨ, ਉਹ ਪਿਛਲੇ 8 ਸਾਲਾਂ ਤੋਂ  ਇਕ ਰੇਲ ਗੱਡੀ ਦਾ ਪਾਇਲਟ ਸੀ। ਉਹਨਾਂ ਦਾ ਜਨਮ ਪੰਜਾਬ ਵਿਚ ਹੋਇਆ ਸੀ। ਉਹ 17 ਸਾਲਾਂ ਤੋਂ ਅਮਰੀਕਾ ਵਿਚ ਰਿਹ ਰਹੇ ਸਨ। ਬਜ਼ੁਰਗ ਮਾਪਿਆਂ ਤੋਂ ਇਲਾਵਾ ਆਪਣੀ ਪਤਨੀ ਤੇ ਦੋ ਬੱਚੇ ਵੀ ਹਨ ਜੋ ਉਹ ਛੱਡ ਗਏ।

ਉਥੇ ਮੌਕੇ ’ਤੇ ਮੌਜੂਦ ਲੋਕਾਂ ਦੀ ਜ਼ੁਬਾਨੀ ਇਹ ਸੁਣ ਕੇ ਕਿ ਗੋਲ਼ੀਬਾਰੀ ਦੌਰਾਨ ਉਹ ਨਾ ਤਾਂ ਘਬਰਾਇਆ ਤੇ ਨਾ ਹੀ ਡਰਿਆ ਸਗੋਂ ਲੋਕਾਂ ਦੀ ਜਾਨਾਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ।

ਇਸ ਦੁਖਦਾਈ ਘਟਨਾ ਵਿਚ ਜਾਨ ਗਵਾਉਣ ਵਾਲਿਆਂ ਦੇ 8  ਨਾਮ ਜਾਰੀ ਕੀਤੇ ਗਏ ਹਨ ਜਿਹਨਾਂ ਵਿਚ ਪੌਲ ਡੇਲਾਕਰੂਜ਼ ਮੇਗੀਆ(42'  ਤਪਤੇਜਦੀਪ ਸਿੰਘ (36), ਐਡਰਿਅਨ ਬਾਲੇਜ਼ਾ(29), ਜੋਸੇ ਡੀਜੇਸਸ ਹਰਨਾਡੇਜ(35)' ਟਿਮੋਥੀ ਮਾਈਕਲ ਰੋਮੋ(49), ਮਾਈਕਲ ਜੋਸਫ ਰੁਡੋਮੇਕਿਨ(40), ਅਬਦੋਲਵਾਹਹਾਬ ਅਲਾਘਮੰਦਨ(63 ) ਅਤੇ ਲਾਰਸ ਕੇਪਲਰ ਲੇਨ(63) ਆਦਿ ਸ਼ਾਮਿਲ ਹਨ। 

Get the latest update about shooting, check out more about california, true scoop news, world & those killed

Like us on Facebook or follow us on Twitter for more updates.