ਇਜ਼ਰਾਈਲ 'ਚ ਹੁਣ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ, ਅਜਿਹਾ ਐਲਾਨ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼!

ਚੀਨ ਤੋਂ ਫੈਲਿਆ ਕੋਰੋਨਾ ਵਾਇਰਸ ਅੱਜ ਦੁਨੀਆ 'ਚ ਆਫਤ ਮਚਾ ਰਿਹਾ ਹੈ...............

ਚੀਨ ਤੋਂ ਫੈਲਿਆ ਕੋਰੋਨਾ ਵਾਇਰਸ ਅੱਜ ਦੁਨੀਆ 'ਚ ਆਫਤ ਮਚਾ ਰਿਹਾ ਹੈ। ਸਾਲ 2019 ਦੇ ਅੰਤ ਵਿਚ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਸੀ। ਇਹ ਵਾਇਰਸ ਇੰਨੀ ਤੇਜ਼ੀ ਨਾਲ ਫੈਲਿਆ ਕਿ ਇਸ ਨਾਲ ਕਰੋੜਾਂ ਲੋਕਾਂ ਦੀ ਜਾਨ ਚੱਲੀ ਗਈ ਇਸ ਨਾਲ ਕਈ ਦੇਸ਼ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ। ਕੋਰੋਨਾ ਤੋਂ ਬਚਣ ਲਈ WHO ਨੇ ਵੈਕਸੀਨ ਤੋਂ ਪਹਿਲਾ ਮਾਸਕ ਨੂੰ ਇਕ ਚੰਗਾ ਤਾਰੀਕਾ ਦੱਸਿਆ ਹੈ। ਅੱਜ ਦਾ ਦੋਰ ਇਸ ਤਰ੍ਹਾਂ ਦਾ ਹੈ ਕਿ ਹਰ ਕਿਸੀ ਨੂੰ ਮਾਸਕ ਪਹਿਣਨਾਂ ਜ਼ਰੂਰੀ ਹੈ।  

ਪਰ ਇਜ਼ਰਾਈਲ ਦੁਨੀਆ ਦਾ ਪਹਿਲਾ ਦੇਸ਼ ਹੈ। ਜੋ ਮਾਸਕ ਨਾ ਪਾਉਣ ਨੂੰ ਕਿਹ ਰਿਹਾ ਹੈ। ਇਜ਼ਰਾਈਲ ਨੇ ਇਹ ਐਲਾਨ ਜਾਰੀ ਕੀਤਾ ਹੈ ਕਿ ਮਾਸਕ ਦੀ ਜ਼ਰੂਰਤ ਨਹੀ ਹੈ। ਇਜ਼ਰਾਈਲ ਵਿਚ 81 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਜਿਸ ਤੋਂ ਬਾਅਦ ਪ੍ਰਾਸ਼ਸ਼ਨ ਨੇ ਇਹ ਫੈਸਲਾ ਸੁਣਾਇਆ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਨੇ ਮਾਸਕ ਉਤਾਰ ਕੇ ਸ਼ੋਸ਼ਲ ਮੀਡੀਆ ਉਤੇ ਆਪਣੀ ਖੁਸ਼ੀ ਜਾਹਿਰ ਕੀਤੀ।

ਇਜ਼ਰਾਈਲ ਵਿਚ 16 ਸਾਲ ਤੋਂ ਜ਼ਿਆਦਾ ਉਮਰ ਦੇ 81 ਪ੍ਰਤੀਸ਼ਤ ਲੋਕਾਂ ਨੂੰ ਕੋਰੋਨਾ ਦੇ ਟੀਕੇ ਲੱਗ ਚੁੱਕੇ ਹਨ। ਉੱਥੇ ਹੀ ਵੈਕਸੀਨੇਸ਼ਨ ਵਿਚ ਤੇਜੀ ਕਾਰਨ ਕੋਰੋਨਾ  ਦਾ ਖਤਰਾ ਅਤੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਘਾਟਾ ਹੋਇਆ ਹੈ। ਸੈਲਾਨੀਆ ਦੀ ਐਂਟਰੀ ਅਤੇ ਬਿਨਾਂ ਟੀਕਾ ਲੱਗਵਾਏ ਲੋਕਾਂ ਦਾ ਪ੍ਰਵੇਸ਼ ਬੰਦ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਜ਼ਰਾਈਲ ਵਿਚ 7 ਨਵੇਂ ਭਾਰਤੀਆਂ ਦੇ ਸੱਤ ਕੇਸਾਂ ਦਾ ਪਤਾ ਲੱਗਇਆ ਹੈ। ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।

ਦੱਸ ਦਈਏ ਕਿ ਇਜ਼ਰਾਈਲ ਦੇ ਮੰਤਰੀ ਨੇ ਕਿਹਾ ਕਿ ਕੋਰੋਨਾ ਅਜੇ ਘੱਟ ਹੈ ਪਰ ਇਹ ਵਾਪਸ ਆ ਸਕਦਾ ਹੈ। ਇਥੇ ਦੀ ਆਬਾਦੀ 1 ਕਰੋੜ ਹੈ। ਅਤੇ ਕੋਰੋਨਾ ਨਾਲ 8 ਲੱਖ ਲੋਕ ਪ੍ਰਭਾਵਿਤ ਹੋਏ, ਤੇ 6 ਹਾਜਰ ਲੋਕਾਂ ਦੀ ਮੌਤ ਹੋਈ ਸੀ। 

Get the latest update about to not put mask face, check out more about every one, order, virus & true scoop news

Like us on Facebook or follow us on Twitter for more updates.