ਵਿਸਾਖੀ ਮਨਾਉਣ ਭਾਰਤੀ ਸਿੱਖ ਪਹੁੰਚੇ ਪਾਕਿਸਤਾਨ, ਇਨ੍ਹਾਂ ਗੁਰਧਾਮਾਂ ਦੇ ਕਰਨਗੇ ਦਰਸ਼ਨ

16ਵੀਂ ਸਦੀ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਹੋਰਨਾਂ ਇਤਿਹਾਸਕ..........

16ਵੀਂ ਸਦੀ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਹੋਰਨਾਂ ਇਤਿਹਾਸਕ ਗੁਰਧਾਮਾਂ 'ਤੇ 10 ਰੋਜ਼ਾ ਵਿਸਾਖੀ ਸਮਾਗਮ ਮਨਾਉਣ ਲਈ 815 ਭਾਰਤੀ ਸਿੱਖ ਸੋਮਵਾਰ ਨੂੰ ਲਾਹੌਰ ਪਹੁੰਚੇ। ਵਿਸਾਖੀ ਦੇ ਦਿਨ ਹੀ 1699 'ਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਹ ਸਿੱਖਾਂ ਲਈ ਨਵਾਂ ਸਾਲ ਹੁੰਦਾ ਹੈ।

ਵਿਸਾਖੀ ਮਨਾਉਣ ਲਈ ਪਾਕਿਸਤਾਨ ਗਏ ਸ਼ਰਧਾਲੂ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ। ਸ਼ਰਧਾਲੂ ਜਿਥੇ 13 ਅਪ੍ਰੈਲ ਨੂੰ ਖ਼ਾਲਸਾ ਸਾਜਣਾ ਦਿਵਸ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਣ ਵਾਲੇ ਸਮਾਗਮ ਵਿਚ ਸ਼ਰਧਾਲੂ ਸ਼ਿਰਕਤ ਕਰਨਗੇ, ਉਥੇ ਹੀ 14 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ ਜਾਣਗੇ ਅਤੇ 15 ਅਪ੍ਰੈਲ ਨੂੰ ਜਥਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਥਿਤ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇਗਾ। 

16 ਅਪ੍ਰੈਲ ਨੂੰ ਗੁਰਦੁਆਰਾ ਸੱਚਾ ਸੌਦਾ (ਸ਼ੇਖੂਪੁਰਾ), 17-18 ਅਪ੍ਰੈਲ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੋਰ, 19 ਅਪ੍ਰੈਲ ਨੂੰ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਵੇਗਾ ਜਿਥੇ ਰਾਤ ਦੇ ਵਿਸ਼ਰਾਮ ਹੋਵੇਗਾ। ਉਪਰੰਤ ਇਹ ਜਥਾ 20 ਅਪ੍ਰੈਲ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਕੇ 21 ਅਪ੍ਰੈਲ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਰੁਕੇਗਾ, ਜਿਥੋਂ 22 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ।

Get the latest update about 815 indian, check out more about true scoop news, baisakhi, true scoop & pakistan

Like us on Facebook or follow us on Twitter for more updates.