ਅਮਰੀਕਾ: ਸ਼ਾਪਿੰਗ ਮਾਲ 'ਚ ਗੋਲੀਬਾਰੀ 'ਚ 2 ਦੀ ਮੌਤ, ਇੱਕ ਪੁਲਸ ਮੁਲਾਜ਼ਮ ਸਮੇਤ ਚਾਰ ਜ਼ਖ਼ਮੀ

ਅਮਰੀਕਾ ਦੇ ਇਡਾਹੋ ਸੂਬੇ ਦੇ ਬੋਇਸ ਸ਼ਹਿਰ ਵਿਚ ਸੋਮਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ। ਇੱਥੇ ਇੱਕ ਸ਼ਾਪਿੰਗ ...

ਅਮਰੀਕਾ ਦੇ ਇਡਾਹੋ ਸੂਬੇ ਦੇ ਬੋਇਸ ਸ਼ਹਿਰ ਵਿਚ ਸੋਮਵਾਰ ਨੂੰ ਇੱਕ ਵੱਡੀ ਘਟਨਾ ਵਾਪਰੀ। ਇੱਥੇ ਇੱਕ ਸ਼ਾਪਿੰਗ ਮਾਲ ਦੇ ਅੰਦਰ ਇੱਕ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇੱਕ ਪੁਲਸ ਮੁਲਾਜ਼ਮ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੋਇਸ ਪੁਲਸ ਮੁਖੀ ਰਿਆਨ ਲੀ ਨੇ ਕਿਹਾ ਕਿ ਸ਼ਾਪਿੰਗ ਮਾਲ ਨੂੰ ਫਿਲਹਾਲ ਖਾਲੀ ਕਰਵਾ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਪੁਲਸ ਦਾ ਹਮਲਾਵਰ ਨਾਲ ਮੁਕਾਬਲਾ ਹੋਇਆ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਸ ਨੇ ਹਮਲਾਵਰ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਪੁਲਸ ਅਧਿਕਾਰੀ ਰੇਓਨੇਲੀ ਨੇ ਦੱਸਿਆ ਕਿ ਸਾਨੂੰ ਸੋਮਵਾਰ ਨੂੰ ਕਰੀਬ ਡੇਢ ਵਜੇ ਹਮਲੇ ਦੀ ਸੂਚਨਾ ਮਿਲੀ। ਜਦੋਂ ਪੁਲਸ ਉਥੇ ਪਹੁੰਚੀ ਤਾਂ ਇਕ ਵਿਅਕਤੀ ਨੂੰ ਗੋਲੀ ਲੱਗੀ ਸੀ ਅਤੇ ਉਹ ਜ਼ਮੀਨ 'ਤੇ ਪਿਆ ਸੀ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਹਮਲਾਵਰ ਦੀ ਪਛਾਣ ਕਰ ਲਈ ਅਤੇ ਉਸ ਨਾਲ ਗੋਲੀਬਾਰੀ ਹੋਈ, ਜਿਸ 'ਚ ਇਕ ਅਧਿਕਾਰੀ ਜ਼ਖਮੀ ਹੋ ਗਿਆ। ਹਾਲਾਂਕਿ ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਹਮਲੇ ਵਿਚ ਸਿਰਫ਼ ਇੱਕ ਵਿਅਕਤੀ ਹੀ ਸ਼ਾਮਲ ਸੀ।

Get the latest update about truescoop news, check out more about shootout crime, international, world & america

Like us on Facebook or follow us on Twitter for more updates.