ਅਫਗਾਨਿਸਤਾਨ: ਕਾਬੁਲ ਦੇ ਮਿਲਟਰੀ ਹਸਪਤਾਲ ਨੇੜੇ ਧਮਾਕਾ, 19 ਦੀ ਮੌਤ, 50 ਜ਼ਖਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਮੰਗਲਵਾਰ ਨੂੰ ਸ਼ਹਿਰ ਦੇ ਪੁਲਸ ਜ਼ਿਲ੍ਹਾ-10 ਵਿਚ ਮਿਲਟਰੀ ....

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਮੰਗਲਵਾਰ ਨੂੰ ਸ਼ਹਿਰ ਦੇ ਪੁਲਸ ਜ਼ਿਲ੍ਹਾ-10 ਵਿਚ ਮਿਲਟਰੀ ਹਸਪਤਾਲ ਨੇੜੇ ਦੋ ਬੰਬ ਧਮਾਕੇ ਹੋਏ, ਜਿਸ ਵਿਚ 19 ਲੋਕਾਂ ਦੀ ਮੌਤ ਹੋ ਗਈ ਅਤੇ 50 ਲੋਕ ਜ਼ਖਮੀ ਹੋ ਗਏ। ਪਹਿਲਾ ਧਮਾਕਾ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ (400 ਬਿਸਤਰਿਆਂ ਵਾਲੇ) ਦੇ ਸਾਹਮਣੇ ਹੋਇਆ ਜਦਕਿ ਦੂਜਾ ਧਮਾਕਾ ਵੀ ਹਸਪਤਾਲ ਦੇ ਆਸ-ਪਾਸ ਹੋਇਆ। ਅਫਗਾਨਿਸਤਾਨ ਦੇ ਟੋਲੋ ਨਿਊਜ਼ ਨੇ ਇਸ ਧਮਾਕੇ ਦੀ ਖਬਰ ਦਿੱਤੀ ਹੈ। ਟੋਲੋ ਨਿਊਜ਼ ਮੁਤਾਬਕ ਬੰਬ ਧਮਾਕੇ ਤੋਂ ਬਾਅਦ ਕਾਫੀ ਸਮਾਂ ਗੋਲੀਬਾਰੀ ਹੋਈ।

ਇਸ ਦੇ ਨਾਲ ਹੀ ਕਈ ਚਸ਼ਮਦੀਦਾਂ ਨੇ ਕਾਬੁਲ ਵਿਚ ਭਾਰੀ ਗੋਲਾਬਾਰੀ ਦੀ ਆਵਾਜ਼ ਵੀ ਸੁਣੀ ਹੈ। ਹਾਲਾਂਕਿ ਧਮਾਕੇ 'ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਫਗਾਨਿਸਤਾਨ ਵਿਚ ਧਮਾਕੇ ਆਮ ਹਨ। ਇੱਥੇ ਪਹਿਲਾਂ ਵੀ ਧਮਾਕੇ ਹੋ ਚੁੱਕੇ ਹਨ। ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇੱਥੇ ਹਾਲਾਤ ਵਿਗੜ ਗਏ ਹਨ। ਅਗਸਤ ਵਿਚ, ਇਸਲਾਮਿਕ ਸਟੇਟ-ਖੁਰਾਸਾਨ ਨੇ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਮਸਜਿਦਾਂ ਅਤੇ ਹੋਰ ਟੀਚਿਆਂ ਉੱਤੇ ਹਮਲੇ ਕੀਤੇ।

Get the latest update about two explosions in kabul, check out more about two explosions, occurred in kabul, truescoop news & world

Like us on Facebook or follow us on Twitter for more updates.