ਕੋਰੋਨਾ ਕਾਰਨ ਹੁਣ UK 'ਚ ਭਾਰਤੀਆਂ ਦੇ ਦਾਖਲੇ ਤੇ ਰੋਕ, ਜਾਣੋ ਪੂਰੀ ਖਬਰ

ਦੇਸ਼ 'ਚ ਕੋਰੋਨਾ ਦੇ ਵੱਧਦੇ ਮਾਮਲਿਆ ਕਾਰਨ ਕਈ ਦੇਸ਼ਾਂ ਨੇ ਭਾਰਤੀਆਂ ਤੇ ਰੋਕ............

ਦੇਸ਼ 'ਚ ਕੋਰੋਨਾ ਦੇ ਵੱਧਦੇ ਮਾਮਲਿਆ ਕਾਰਨ ਕਈ ਦੇਸ਼ਾਂ ਨੇ ਭਾਰਤੀਆਂ ਤੇ ਰੋਕ ਲਗਾਈ ਹੈ। ਜਿਸ ਦੇ ਸਭ ਤੋਂ ਵੱਡਾ ਕਾਰਨ ਕੋਰੋਨਾ ਮਾਹਾਂਮਾਰੀ ਹੈ। ਭਾਰਤ ਵਿਚ ਕੋਰੋਨਾ ਦੇ ਮਾਮਲਿਆ ਦੀ ਗਿਣਤੀ ਬਾਕੀ ਦੇਸ਼ਾ ਨਾਲੇ ਕਾਪੀ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਹੁਣ ਬਰਤਾਨੀਆ ਨੇ ਭਾਰਤ ਦੇ ਨਾਗਰਿਕਾਂ ਦੇ ਦਾਖ਼ਲੇ ’ਤੇ ਰੋਕ ਲਾ ਦਿਤੀ ਹੈ। ਦੇਸ਼ ’ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਬਰਤਾਨੀਆ ਨੇ ਭਾਰਤ ਨੂੰ ਯਾਤਰਾ ਸ਼੍ਰੇਣੀ ਦੀ ਰੈੱਡ ਸੂਚੀ ’ਚ ਪਾ ਦਿੱਤਾ ਹੈ। 

ਬਰਤਾਨੀਆ ਦੇ ਸਿਹਤ ਮੰਤਰੀ ਮੁਤਾਬਕ ਕੋਰੋਨਾ ਦੇ ਕਥਿਤ ਭਾਰਤੀ ਸਰੂਪ ਦੇ 103 ਮਾਮਲੇ ਮਿਲਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਹਾਲਾਂਕਿ ਭਾਰਤ ਤੋਂ ਉਨ੍ਹਾਂ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਹੋਵੇਗੀ ਜਿਨ੍ਹਾਂ ਕੋਲ ਬਰਤਾਨੀਆ ਜਾਂ ਫਿਰ ਪੱਕੀ ਨਾਗਰਿਕਤਾ ਹੈ।

ਬਰਤਾਨੀਆ ਵੱਲੋਂ ਭਾਰਤ ਨੂੰ ਲਾਲ ਸੂਚੀ ’ਚ ਪਾਏ ਜਾਣ ਕਾਰਨ ਗ਼ੈਰ ਬਰਤਾਨਵੀ ਤੇ ਆਇਰਿਸ਼ ਨਾਗਰਿਕਾਂ ਦੇ ਭਾਰਤ ਤੋਂ ਬਰਤਾਨੀਆ ਜਾਣ ’ਤੇ ਪਾਬੰਦੀ ਰਹੇਗੀ। ਨਾਲ ਹੀ ਵਿਦੇਸ਼ ਤੋਂ ਪਰਤੇ ਬਰਤਾਨਵੀ ਲੋਕਾਂ ਲਈ ਹੋਟਲ ’ਚ 10 ਦਿਨਾਂ ਤਕ ਕੁਆਰੰਟਾਈਨ ਰਹਿਣਾ ਲਾਜ਼ਮੀ ਕਰ ਦਿੱਤਾ ਹੈ।

ਸਿਹਤ ਮੰਤਰੀ ਮੈਟ ਹੈਨਕਾਕ ਨੇ ਹਾਊਸ ਆਫ ਕਾਮਨਜ਼ ’ਚ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਕਥਿਤ ਭਾਰਤੀ ਸਰੂਪ ਨਾਲ ਪੀਡ਼ਤ ਹੋਣ ਦੇ 103 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਮਾਮਲੇ ਵਿਦੇਸ਼ ਤੋਂ ਪਰਤੇ ਯਾਤਰੀਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਉਸ ਸਰੂਪ ਦੀ ਸਮੀਖਿਆ ਕੀਤੀ ਗਈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਨਵੇਂ ਸਰੂਪ ਦੇ ਚਿੰਤਾਜਨਕ ਨਤੀਜੇ ਤਾਂ ਨਹੀਂ ਜਿਵੇਂ ਕਿ ਵੱਡੇ ਪੱਧਰ ’ਤੇ ਇਸ ਦਾ ਫੈਲਣਾ ਜਾਂ ਇਲਾਜ ਤੇ ਟੀਕਾ ਤਿਆਰ ਕਰਨ ’ਚ ਮੁਸ਼ਕਲ ਹੋਣਾ ਆਦਿ।

ਮੰਤਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਅੰਕਡ਼ਿਆਂ ਦੀ ਸਮੀਖਿਆ ਤੋਂ ਬਾਅਦ ਇਹਤਿਆਤ ਵਜੋਂ ਅਸੀਂ ਭਾਰਤ ਨੂੰ ਲਾਲ ਸੂਚੀ ’ਚ ਪਾਉਣ ਦਾ ਮੁਸ਼ਕਲ ਪਰ ਜ਼ਰੂਰੀ ਫ਼ੈਸਲਾ ਕੀਤਾ ਹੈ। ਇਸ ਦਾ ਅਰਥ ਹੈ ਕਿ ਜੇਕਰ ਕੋਈ ਗ਼ੈਰ ਬਰਤਾਨਵੀ ਜਾਂ ਆਇਰਿਸ਼ ਪਿਛਲੇ ਦਸ ਦਿਨਾਂ ਤਕ ਭਾਰਤ ’ਚ ਰਿਹਾ ਹੈ ਤਾਂ ਉਸ ਨੂੰ ਬਰਤਾਨੀਆ ’ਚ ਦਾਖ਼ਲਾ ਨਹੀਂ ਦਿੱਤਾ ਜਾ ਸਕਦਾ।

Get the latest update about world, check out more about entry, covid19, uk & restrictions

Like us on Facebook or follow us on Twitter for more updates.