ਅਮਰੀਕਾ 'ਚ 12 ਤੋਂ 15 ਸਾਲ ਦੇ ਬੱਚਿਆ ਨੂੰ ਲੱਗੇਗੀ ਵੈਕਸੀਨ, ਫਾਈਜਰ ਵੈਕਸੀਨ ਦਾ ਹੋਵੇਗਾਂ ਇਸਤੇਮਾਲ

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਮਹਾਂਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ...............

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਮਹਾਂਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਅਮਰੀਕਾ ਨੇ ਕੋਰੋਨਾ ਦੇ ਖਿਲਾਫ ਜੰਗ ਵਿਚ ਵੱਡਾ ਕਦਮ ਚੁਕਿਆ ਹੈ। ਅਮਰੀਕਾ ਨੇ ਸਿਹਤ ਪ੍ਰਸ਼ਾਸਨ (ਇਫਡੀਏ) 12 ਤੋਂ 15 ਸਾਲ ਦੇ ਉਮਰ ਦੇ ਬੱਚਿਆ ਲਈ ਫਾਈਜਰ ਦਾ ਕੋਰੋਨਾ ਵੈਕਸੀਨ ਦਾ ਇਸਤੇਮਾਲ ਕੋਰਨ ਦੀ ਮੰਨਜ਼ੂਰੀ ਹੋ ਗਈ ਹੈ। 

ਅਮਰੀਕਾ ਦੇ ਸਿਹਤ ਪ੍ਰਸ਼ਾਸ਼ਨ ਨੇ ਫਾਈਜਰ-ਬਾਇਓਏਨਟੇਕ ਦੀ ਕੋਵਿਡ19 ਵੈਕਸੀਨ ਨੂੰ 12 ਤੋਂ 15 ਸਾਲ ਦੇ ਬੱਚਿਆ ਲਈ ਐਂਮਰਜੈਂਸੀ ਲਈ ਇਸਤੇਮਾਲ ਦੀ ਮੰਨਜ਼ੂਰੀ ਦਿਤੀ ਗਈ ਹੈ। ਇਫਡੀਏ ਦੇ ਡਾਕਟਰ ਜੇਨੇਟ ਨੇ ਕਿਹਾ ਹੈ ਕਿ ਕੋਰੋਨਾ ਵੈਕਸੀਨ ਦਾ ਇਸਤੇਮਾਲ ਕਰਨ ਦਾ ਫੈਸਲਾ ਸਾਨੂੰ ਚੰਗੀ ਸਥਿਤੀ ਵਿਚ ਵਾਪਸ ਲੈ ਕੇ ਆਵੇਗਾ। 

ਹੁਣ ਮਾਤਾ- ਪਿਤਾ ਨਿਸ਼ਚਿਤ ਹੋ ਸਕਦੇ ਹਨ ਕਿ ਏਂਜੇਸੀ ਨੇ ਸਾਰਿਆ ਦਾ ਉਪਲਬਧ ਡਾਟਾ ਦੀ ਜਾਂਚ ਕੀਤੀ ਹੈ। ਅਮਰੀਕਾ ਦੇ ਸਿਹਤ ਪ੍ਰਸ਼ਾਸ਼ਨ ਨੇ 16 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਲਈ ਫਾਈਜਰ ਵੈਕਸੀਨ ਲਗਾਣ ਦੀ ਮੰਨਜ਼ੂਰੀ ਦੇ ਦਿਤੀ ਹੈ। 

ਹਾਲਾਂਕਿ ਫਾਈਜਰ ਕੰਪਨੀ ਨੇ ਪਾਇਆ ਹੈ ਕਿ ਟੀਕਾ ਛੋਟਿਆ ਬੱਚਿਆ ਲਈ ਵੀ ਕਾਰਗਰ ਹੈ। ਤਾਂ ਫਿਰ ਉਹਨਾ ਨੇ ਇਕ ਮਹੀਨੇ ਬਾਅਦ ਇਹ ਐਲਾਨ ਕਰ ਦਿਤਾ ਹੈ। ਹੁਣ ਫਾਈਜਰ ਦੀਆਂ 2 ਖੁਰਾਕਾ ਵਾਲੇ ਵੈਕਸੀਨ ਨੂੰ 12 ਤੋਂ 15 ਸਾਲ ਦੇ ਬਚਿਆ ਲਈ ਐਮਰਜੈਂਸੀ ਲਈ ਮੰਨਜ਼ੂਰੀ ਦੇ ਦਿਤੀ ਹੈ। 

ਭਾਰਤ ਵਿਚ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਆਣ ਦੀ ਚੇਤਾਵਣੀ ਮਿਲਣ ਦੇ ਬਾਅਦ ਇਸ ਤੋਂ ਨਿਬੱੜਣ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮਾਹਿਰਾ ਦੀ ਮੰਨੀਏ ਤਾਂ ਤੀਸਰੀ ਲਹਿਰ ਦੌਰਾਨ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ। 

Get the latest update about use pfizer, check out more about us, joe biden, 12to15age & world

Like us on Facebook or follow us on Twitter for more updates.