World Vegetarian Day: ਸ਼ਾਕਾਹਾਰੀ ਭੋਜਨ 'ਚ ਸ਼ਾਮਿਲ ਇਹ 6 ਚੀਜਾਂ ਨਾਲ ਮਿਲਣਗੇ ਭਰਪੂਰ ਫਾਇਦੇ

ਮਾਸਾਹਾਰੀ ਭੋਜਨ ਵਿਚ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਸ਼ਾਕਾਹਾਰੀ ਭੋਜਨ ਵੀ ਸਾਨੂੰ ਤਾਕਤਵਰ ਤੇ ਸਿਹਤਮੰਦ ਬਣਾ ਸਕਦਾ ਹੈ...

ਅੱਜ 1 ਅਕਤੂਬਰ ਨੂੰ ਇੰਟਰਨੈਸ਼ਨਲ ਵੈਜੀਟੇਰੀਅਨ ਡੇ ਸ਼ਾਕਾਹਾਰੀ ਦਾ ਸਨਮਾਨ ਕਰਨ ਲਈ ਮਨਾਇਆ ਜਾ ਰਿਹਾ ਹੈ। ਇਸ ਦਿਨ 1977 ਵਿੱਚ ਪਹਿਲੀ ਵਾਰ ਉੱਤਰੀ ਅਮਰੀਕੀ ਸ਼ਾਕਾਹਾਰੀ ਸੋਸਾਇਟੀ ਵਲੋਂ ਮਨਾਇਆ ਗਿਆ ਸੀ। ਇਹ ਦਿਨ ਵਾਤਾਵਰਣ, ਸਿਹਤ ਅਤੇ ਮਨੁੱਖੀ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਸ਼ਾਕਾਹਾਰੀ ਭੋਜਨ ਨੂੰ ਮਾਸਾਹਾਰੀ ਭੋਜਨ ਦੇ ਮੁਕਾਬਲੇ ਘੱਟ ਸਵਾਦ ਅਤੇ ਘੱਟ ਪੋਸ਼ਕ ਤੱਤਾਂ ਵਾਲਾ ਮੰਨਿਆ ਜਾਂਦਾ ਹੈ। 

ਇਹ ਸੱਚ ਹੈ ਕਿ ਮਾਸਾਹਾਰੀ ਭੋਜਨ ਵਿਚ ਜ਼ਰੂਰੀ ਪੌਸ਼ਟਿਕ ਤੱਤਾਂ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਪਰ ਇਹ ਵੀ ਸੱਚ ਹੈ ਕਿ ਸ਼ਾਕਾਹਾਰੀ ਭੋਜਨ ਵੀ ਸਾਨੂੰ ਤਾਕਤਵਰ ਤੇ ਸਿਹਤਮੰਦ ਬਣਾ ਸਕਦਾ ਹੈ। ਸ਼ਾਕਾਹਾਰੀ ਭੋਜਨ ਵਿੱਚ ਵੀ ਕਾਫੀ ਪ੍ਰੋਟੀਨ ਪਾਇਆ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਅਜਿਹੀਆਂ 6 ਸ਼ਾਕਾਹਾਰੀ ਚੀਜਾਂ ਬਾਰੇ ਦੱਸਦੇ ਹਾਂ ਜੋ ਬਹੁਤ ਫਾਇਦੇਮੰਦ ਹਨ ਤੇ ਸਾਡੇ ਸਰੀਰ ਨੂੰ ਮਜਬੂਤ ਤੇ ਤਾਕਤਵਰ ਬਣਾ ਸਕਦੇ ਹਨ। 

1.ਚੰਨੇ 
ਇਹ ਪ੍ਰੋਟੀਨ, ਫਾਈਬਰ ਦਾ ਇੱਕ ਚੰਗਾ ਸਰੋਤ ਹੈ ਅਤੇ ਇਸ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਇਸ ਵਿਚ ਮੌਜੂਦ ਹਾਈ ਫਾਈਬਰ ਪੇਟ ਭਰ ਕੇ ਰੱਖਦਾ ਹੈ, ਜੋ ਸਾਨੂੰ ਜ਼ਿਆਦਾ ਖਾਣ ਅਤੇ ਅਨ-ਹੈਲਥੀ ਸਨੈਕਸ ਖਾਣ ਤੋਂ ਰੋਕਦਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਛੋਲਿਆਂ ਦੇ 1/2 ਕੱਪ ਵਿੱਚ ਲਗਭਗ 7.3 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸਦੇ ਨਾਲ ਹੀ ਬਲੱਡ ਸ਼ੂਗਰ ਦੇ ਲੈਵਲ ਨੂੰ ਵੀ ਕੰਟਰੋਲ 'ਚ ਰੱਖਦਾ ਹੈ। ਇਹ ਭਾਰ ਘਟਾਉਣ 'ਚ ਵੀ ਮਦਦਗਾਰ ਹੈ। 

2.ਦਾਲ
ਦਾਲ 'ਚ ਪ੍ਰੋਟੀਨ, ਫਾਈਬਰ ਅਤੇ ਜ਼ਰੂਰੀ ਖਣਿਜਾਂ ਹੁੰਦੇ ਹਨ। ਦਾਲ ਵਿੱਚ ਪ੍ਰੋਟੀਨ ਦੀ ਮਾਤਰਾ ਦੇ ਅਨੁਸਾਰ, ਸਿਰਫ 1/2 ਕੱਪ ਵਿੱਚ 9 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਹ  ਭਾਰ ਘਟਾਉਣ ਵਿੱਚ ਸਹਾਇਤਾ ਕਰਦੀ ਹੈ। ਦਾਲ cholecystokinin ਹਾਰਮੋਨ ਦੇ ਕੰਮਕਾਜ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਦਿਲ ਦੇ ਰੋਗਾਂ ਨੂੰ ਸੁਧਾਰਦਾ ਹੈ। ਦਾਲ ਪੋਟਾਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਇਹ ਸ਼ੂਗਰ ਨੂੰ ਰੋਕਣ ਵਿੱਚ ਮਦਦ ਕਰਦੀ ਹੈ, ਪਾਚਨ ਸ਼ਕਤੀ ਨੂੰ ਸੁਧਾਰਦੀ ਹੈ ਅਤੇ ਬਲੱਡ ਸਰਕੂਲੇਸ਼ਨ ਵਧਾਉਂਦਾ ਹੈ।


3.ਮੱਕੀ (Corn)
ਮੱਕੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਇੱਕ ਐਂਟੀਆਕਸੀਡੈਂਟ ਜੋ ਤੁਹਾਡੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਅਤੇ ਕੈਂਸਰ ਅਤੇ ਦਿਲ ਦੀ ਬਿਮਾਰੀ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਮੱਕੀ ਦੀ ਵਰਤੋਂ ਕਈ ਤਰ੍ਹਾਂ ਦੇ ਭੋਜਨ ਬਣਾਉਣ ਲਈ ਕੀਤੀ ਜਾਂਦੀ ਹੈ। ਜਰਨਲ ਆਫ ਨਿਊਟ੍ਰੀਸ਼ਨ ਦੇ ਅਨੁਸਾਰ, ਹਰ 100 ਗ੍ਰਾਮ ਮੱਕੀ ਵਿੱਚ 3.3 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜੋ ਸਾਡੀਆਂ ਮਾਸਪੇਸ਼ੀਆਂ ਨੂੰ ਮਜਬੂਤ ਬਣਾਉਣ ਦਾ ਕੰਮ ਕਰਦਾ ਹੈ। ਇਸ ਵਿੱਚ ਨਾ ਤਾਂ ਕੋਈ ਫੈਟ ਹੁੰਦਾ ਹੈ ਅਤੇ ਨਾ ਹੀ ਕੋਈ ਕੋਲੈਸਟ੍ਰੋਲ ਹੁੰਦਾ ਹੈ। ਤੁਸੀਂ ਮੱਕੀ ਨੂੰ ਉਬਾਲ ਕੇ, ਭੁੰਨ ਕੇ ਜਾਂ ਕਿਸੇ ਹੋਰ ਪਕਵਾਨ ਵਿੱਚ ਮਿਲਾ ਕੇ ਖਾ ਸਕਦੇ ਹੋ।

4.ਰਾਜਮਾ 
ਰਾਜਮਾ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਇਹ ਸਵਾਦ ਹੋਣ ਦੇ ਨਾਲ ਹੈਲਥੀ ਵੀ ਹੁੰਦੇ ਹਨ। ਰਾਜਮਾ ਦੇ 1/2 ਕੱਪ ਵਿੱਚ 7.5 ਗ੍ਰਾਮ ਪ੍ਰੋਟੀਨ ਮਿਲਦਾ ਹੈ। ਇਹ ਵੱਖ-ਵੱਖ ਖਣਿਜਾਂ, ਵਿਟਾਮਿਨਾਂ, ਫਾਈਬਰਾਂ, ਐਂਟੀਆਕਸੀਡੈਂਟਾਂ ਦੇ ਨਾਲ ਭਰਪੂਰ ਹੁੰਦੇ ਹਨ। ਇਸ ਲਈ, ਇਹ ਭਾਰ ਘਟਾਉਣ ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਵਿੱਚ ਸਹਾਇਤਾ ਕਰਦੇ ਹਨ। 

5.ਪਨੀਰ 
ਸ਼ਾਕਾਹਾਰੀਆਂ ਲਈ ਪਨੀਰ, ਉਨ੍ਹਾਂ ਦਾ ਚਿਕਨ ਹੈ। ਪ੍ਰੋਟੀਨ ਸਾਨੂੰ ਕੈਲਸ਼ੀਅਮ ਦੀ ਚੰਗੀ ਮਾਤਰਾ ਪ੍ਰਦਾਨ ਕਰਦਾ ਹੈ ਅਤੇ  ਜ਼ਿਆਦਾ ਦੇਰ ਤੱਕ ਪੇਟ ਭਰ ਕੇ ਰੱਖਦਾ ਹੈ ਅਤੇ ਵਧੇਰੇ ਚਰਬੀ ਨੂੰ ਸਾੜਨ ਵਿੱਚ ਮਦਦ ਕਰਦਾ ਹੈ। ਪਨੀਰ ਨੂੰ ਸਬਜ਼ੀ ਦੇ ਰੂਪ ਵਿੱਚ ਕੱਚਾ ਅਤੇ ਪਕਾ ਕੇ ਖਾਧਾ ਜਾ ਸਕਦਾ ਹੈ। 1/2 ਕੱਪ ਪਨੀਰ ਵਿੱਚ 14 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ। ਹੱਡੀਆਂ ਅਤੇ ਦੰਦਾਂ ਨੂੰ ਮਜਬੂਤ, ਭਾਰ ਘਟਾਉਣ ਅਤੇ ਇਮਿਊਨ ਸਿਸਟਮ ਨੂੰ ਸੁਧਾਰਦਾ ਹੈ।

6. ਹਰੇ ਮਟਰ 
ਮਟਰ ਪ੍ਰੋਟੀਨ ਵਰਗੇ ਕਈ ਪੌਸ਼ਟਿਕ ਤੱਤਾਂ ਦਾ ਭੰਡਾਰ ਹਨ। ਹਰੇ ਮਟਰ ਦੇ ਇੱਕ ਕੱਪ ਵਿੱਚ ਲਗਭਗ 9 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ, ਇਹ ਵਿਟਾਮਿਨ ਏ, ਕੇ ਅਤੇ ਸੀ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਵਿਚ ਬਹੁਤ ਸਾਰੇ ਖਣਿਜ ਅਤੇ ਉੱਚ ਮਾਤਰਾ ਵਿਚ ਫਾਈਬਰ ਵੀ ਹੁੰਦੇ ਹਨ। ਇੱਕ ਰਿਸਰਚ ਮੁਤਾਬਿਕ ਮਟਰ ਕੁਝ ਪੁਰਾਣੀਆਂ ਬਿਮਾਰੀਆਂ, ਜਿਵੇਂ ਕਿ ਦਿਲ ਦੀ ਬਿਮਾਰੀ ਅਤੇ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ। 

Get the latest update about World Vegetarian Day BEST FOOD ITEMS, check out more about World Vegetarian Day, CORM BENEFITS, Vegetarian FOOD ITEMS & World Vegetarian Day

Like us on Facebook or follow us on Twitter for more updates.