ਲਓ ਜੀ ਆ ਗਈ ਦੁਨੀਆ ਦੀ ਪਹਿਲੀ 'ਕੋਰੋਨਾ ਵੈਕਸੀਨ', ਜਾਣੋ ਕਿਸ ਦੇਸ਼ ਨੇ ਮਾਰੀ ਬਾਜ਼ੀ

ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪਿੱਛੇ ਛੱਡਦੇ ਹੋਏ ਰੂਸ ਨੇ ਕੋਰੋਨਾਵਾਇਰਸ ਵੈਕਸੀਨ ਬਣਾਉਣ 'ਚ ਬਾਜ਼ੀ ਮਾਰ ਲਈ ਹੈ। ਮੰਗਲਵਾਰ ਸਵੇਰੇ ਰੂਸੀ ਰਾਸ਼ਟਰਪਤੀ...

ਨਵੀਂ ਦਿੱਲੀ— ਦੁਨੀਆ ਦੇ ਸਾਰੇ ਦੇਸ਼ਾਂ ਨੂੰ ਪਿੱਛੇ ਛੱਡਦੇ ਹੋਏ ਰੂਸ ਨੇ ਕੋਰੋਨਾਵਾਇਰਸ ਵੈਕਸੀਨ ਬਣਾਉਣ 'ਚ ਬਾਜ਼ੀ ਮਾਰ ਲਈ ਹੈ। ਮੰਗਲਵਾਰ ਸਵੇਰੇ ਰੂਸੀ ਰਾਸ਼ਟਰਪਤੀ ਪੁਤਿਨ ਨੇ ਇਸ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਅਸੀਂ ਕੋਰੋਨਾ ਦੀ ਸੁਰੱਖਿਅਤ ਵੈਕਸੀਨ ਬਣਾ ਲਈ ਹੈ ਅਤੇ ਉਸ ਨੂੰ ਅੱਜ ਆਪਣੇ ਦੇਸ਼ 'ਚ ਰਜਿਸਟਰਡ ਵੀ ਕਰ ਲਿਆ ਹੈ। ਵੈਕਸੀਨ ਨੂੰ ਤੈਅ ਯੋਜਨਾ ਮੁਤਾਬਕ ਰੂਸ ਦੀ ਰੈਗੂਲੇਟਰੀ ਬਾਡੀ ਦਾ ਅਪਰੂਵਲ ਮਿਲ ਗਿਆ ਹੈ।

ਮਹਿਲਾ ਦੀ ਬੀਮਾਰੀ ਡਾਕਟਰਾਂ ਲਈ ਬਣੀ ਪਹੇਲੀ : 2 ਸਾਲ 'ਚ ਪੇਟ ਵੱਧ ਕੇ ਹੋਇਆ 19 ਕਿਲੋ

ਰੂਸ ਨੇ ਮਹੀਨੇ ਭਰ ਪਹਿਲਾਂ ਹੀ ਇਸ ਗੱਲ੍ਹ ਦੇ ਸੰਕੇਤ ਦੇ ਦਿੱਤੇ ਸਨ ਕਿ ਉਨ੍ਹਾਂ ਦੀ ਵੈਕਸੀਨ ਟ੍ਰਾਇਲ 'ਚ ਸਭ ਤੋਂ ਅੱਗੇ ਹੈ ਅਤੇ ਉਹ ਉਸ ਨੂੰ 10 ਤੋਂ 12 ਅਗਸਤ ਵਿਚਕਾਰ ਰਜਿਸਟਰਡ ਕਰ ਲੈਣਗੇ। ਹਾਲਾਂਕਿ ਇਸ ਵੈਕਸੀਨ ਨੂੰ ਲੈ ਕੇ ਅਮਰੀਕਾ ਅਤੇ ਬ੍ਰਿਟੇਨ ਰੂਸ 'ਤੇ ਭਰੋਸਾ ਨਹੀਂ ਕਰ ਰਹੇ।

ਲਓ ਜੀ ਹੁਣ ਪਿਆਜ਼ਾਂ ਤੋਂ ਫੈਲ ਰਹੀ ਗੰਭੀਰ ਬੀਮਾਰੀ, ਸਰਕਾਰ ਨੇ ਲੋਕਾਂ ਨੂੰ ਸੁੱਟਣ ਦੇ ਦਿੱਤੇ ਹੁਕਮ

ਰੂਸ ਦੀ ਵੈਕਸੀਨ Gam-Covid-Vac Lyo ਨੂੰ ਰੱਖਿਆ ਮੰਤਰਾਲੇ ਅਤੇ ਗਾਮਾਲੇਯਾ ਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਐਪੀਡਿਮਿਓਲਾਜੀ ਐਂਡ ਮਾਈਕ੍ਰੋਬਾਇਲਾਜੀ ਨੇ ਮਿਲ ਕੇ ਤਿਆਰ ਕੀਤਾ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਦੁਨੀਆ ਦੀ ਪਹਿਲੀ ਵੈਕਸੀਨ ਹੈ। ਸਤੰਬਰ ਤੋਂ ਇਸ ਦਾ ਉਤਪਾਦਨ ਕਰਨ ਅਤੇ ਅਕਤੂਬਰ ਤੋਂ ਲੋਕਾਂ ਨੂੰ ਲਗਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ।

ਕੋਰੋਨਾ ਤੋਂ ਬਾਅਦ ਇਸ ਵਾਇਰਸ ਨੇ ਦਿੱਤੀ ਦਸਤਕ, ਜੋ ਫੈਲ ਰਿਹੈ ਮਕੜੀ ਵਰਗੇ ਦਿਸਣ ਵਾਲੇ ਜੀਵ ਤੋਂ

Get the latest update about News In Punjabi, check out more about COVID 19 Vaccine, Moscow Gamaleya Institute, Vladimir Putin & Russian President

Like us on Facebook or follow us on Twitter for more updates.