ਇੰਡੋਨੇਸ਼ੀਆ— ਦੁਨੀਆ 'ਚ ਕਈ ਖ਼ਤਰਨਾਕ ਸੱਪ ਹਨ, ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਵੀ ਸ਼ਾਇਦ ਦੇਖੀਆਂ ਹੋਣ ਪਰ ਕੀ ਤੁਸੀਂ ਦੁਨੀਆ ਦੇ ਸਭ ਤੋਂ ਕੀਮਤੀ ਸੱਪ ਦੀ ਤਸਵੀਰ ਜਾਂ ਕੋਈ ਵੀਡੀਓ ਦੇਖੀ ਹੈ? ਜੀ ਹਾਂ ਦੁਨੀਆ ਦਾ ਸਭ ਤੋਂ ਮਹਿੰਗਾ ਸੱਪ ਜਿਸ ਦੀ ਕੀਮਤ ਲੱਖਾਂ ਜਾਂ ਕਰੋੜਾਂ 'ਚ ਹੈ। ਇਸ ਸੱਪ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਤੁਸੀਂ ਇੰਨੀ ਕੀਮਤ 'ਚ ਦਿੱਲੀ ਜਾਂ ਮੁੰਬਈ 'ਚ ਬੰਗਲਾ ਤੱਕ ਖਰੀਦ ਸਕਦੇ ਹੋ। ਇਹ ਸੱਪ ਹਨ 'ਗ੍ਰੀਨ ਟ੍ਰੀ ਪਾਈਥਨ'। ਇਸ ਸੱਪ ਦੀ ਖਾਸ ਗੱਲ ਹੀ ਇਸ ਦਾ ਰੰਗ ਹੈ। ਇਹ ਪਾਈਥਨ ਗ੍ਰੀਨ ਸ਼ੇਡਸ 'ਚ ਹੁੰਦਾ ਹੈ।
ਬੁਢਾਪਾ ਦੇਖਣ ਦੇ ਕ੍ਰੇਜ਼ 'ਚ ਕਿਤੇ ਤੁਸੀਂ ਵੀ ਨਹੀਂ ਦੇ ਰਹੇ ਖਤਰੇ ਨੂੰ ਸੱਦਾ!!
ਇਸ ਸੱਪ ਦੀ ਕਿਸਮ 'ਚ ਨੀਲਾ ਰੰਗ ਦਾ ਪਾਈਥਨ ਬੇਹੱਦ ਰੇਅਰ ਹੁੰਦਾ ਹੈ। ਆਪਣੇ ਇਸੇ ਰੰਗ ਕਰਕੇ ਇਸ ਸੱਪ ਦੀ ਕੀਮਤ ਲੱਖਾ ਕਰੋੜਾਂ 'ਚ ਹੈ। ਸੱਪ ਦੀ ਇਹ ਕਿਸਮ ਇੰਡੋਨੇਸ਼ੀਆ ਦੇ ਦੀਪਾਂ, ਨਿਊ ਗਿੰਨੀ ਤੇ ਆਸਟ੍ਰੇਲੀਆ 'ਚ ਪਾਈ ਜਾਂਦੀ ਹੈ। ਸੱਪਾਂ ਨੂੰ ਪਸੰਦ ਕਰਨ ਵਾਲੇ ਜਾਂ ਨਾਲੇਜ ਰੱਖਣ ਵਾਲਿਆਂ 'ਚ, ਗ੍ਰੀਨ ਟ੍ਰੀ ਪਾਈਥਨ ਪ੍ਰਜਾਤੀ ਬਹੁਤ ਪਸੰਦ ਹੈ। ਬੱਲੂ ਪਾਈਥਨ ਕਾਫੀ ਘੱਟ ਨਜ਼ਰ ਆਉਂਦਾ ਹੈ, ਜਿਸ ਕਰਕੇ ਇਹ ਕਾਫੀ ਫੇਮਸ ਹੈ। ਇਸ ਦੀ ਲੰਬਾਈ 2 ਮੀਟਰ ਤੇ ਇਸ ਦਾ ਭਾਰ 1.6 ਕਿਲੋਗ੍ਰਾਮ ਹੋ ਸਕਦੀ ਹੈ। ਜਦਕਿ ਫੀਮੇਲ ਗ੍ਰੀਨ ਟ੍ਰੀ ਪਾਈਥਨ ਇਸ ਤੋਂ ਲੰਬੀ ਤੇ ਭਾਰੀ ਹੁੰਦੀ ਹੈ। ਇਹ ਸੱਪ ਦਰਖ਼ਤਾਂ 'ਤੇ ਰਹਿੰਦਾ ਹੈ।
Get the latest update about Green Tree Pythons, check out more about True Scoop News, Worlds Most Expensive Snake, International News & News In Punjabi
Like us on Facebook or follow us on Twitter for more updates.