ਸ਼੍ਰੀਲੰਕਾ ਦੇ ਬਦਤਰ ਹਲਾਤ: ਆਮ ਜਨਤਾ ਤੇ ਬਿਜਲੀ/ਮਹਿੰਗਾਈ ਦੀ ਮਾਰ, ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ 'ਚ 50 ਤੋਂ ਵੱਧ ਜਖ਼ਮੀ

ਸ਼੍ਰੀਲੰਕਾ ਇਸ ਸਮੇ ਆਰਥਿਕ ਸੰਕਟ ਦੇ ਦੌਰ 'ਚੋ ਲੰਘ ਰਿਹਾ ਹੈ। ਦੇਸ਼ 'ਚ ਈਂਧਨ ਅਤੇ ਗੈਸ ਦੀ ਕਮੀ ਹੋ ਗਈ ਹੈ। ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਲਈ ...

ਸ਼੍ਰੀਲੰਕਾ ਇਸ ਸਮੇ ਆਰਥਿਕ ਸੰਕਟ ਦੇ ਦੌਰ 'ਚੋ ਲੰਘ ਰਿਹਾ ਹੈ। ਦੇਸ਼ 'ਚ ਈਂਧਨ ਅਤੇ ਗੈਸ ਦੀ ਕਮੀ ਹੋ ਗਈ ਹੈ। ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਲਈ ਕਈ-ਕਈ ਘੰਟੇ ਲਾਈਨਾਂ ਵਿੱਚ ਖੜ੍ਹਾ ਹੋਣਾ ਪੈਂਦਾ ਹੈ। ਵਿਦਿਅਕ ਬੋਰਡ ਕੋਲ ਪੇਪਰ ਅਤੇ ਸਿਆਹੀ ਖਤਮ ਹੋ ਗਈ ਹੈ, ਜਿਸ ਤੋਂ ਬਾਅਦ ਪ੍ਰੀਖਿਆਵਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸ਼੍ਰੀਲੰਕਾ 'ਚ ਵੀਰਵਾਰ ਸ਼ਾਮ ਨੂੰ ਡੀਜ਼ਲ ਨਹੀਂ ਸੀ, ਜਿਸ ਕਾਰਨ ਆਵਾਜਾਈ ਠੱਪ ਹੋ ਗਈ ।ਇਸ ਦੇ ਨਾਲ ਹੀ ਹੁਣ ਦੇਸ਼ ਦੇ 22 ਕਰੋੜ ਲੋਕਾਂ ਨੂੰ ਵੀ ਲੰਬੇ ਸਮੇਂ ਤੱਕ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ। ਆਲਮ ਇਹ ਹੈ ਕਿ ਇੱਥੋਂ ਦੇ ਲੋਕਾਂ ਲਈ ਦੁੱਧ ਸੋਨੇ ਤੋਂ ਵੀ ਮਹਿੰਗਾ ਹੋ ਗਿਆ ਹੈ। ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। 
 
ਜਾਣਕਾਰੀ ਅਨੁਸਾਰ ਸ੍ਰੀਲੰਕਾ ਵਿੱਚ ਹੁਣ ਬਿਜਲੀ ਬਚਾਉਣ ਲਈ ਸਟਰੀਟ ਲਾਈਟਾਂ ਬੰਦ ਕੀਤੀਆਂ ਜਾ ਰਹੀਆਂ ਹਨ। ਸ਼੍ਰੀਲੰਕਾ ਦੇ ਬਿਜਲੀ ਮੰਤਰੀ ਪਵਿੱਤਰ ਵਾਨਿਆਰਾਚੀ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਬਿਜਲੀ ਏਕਾਧਿਕਾਰ ਨੇ ਵੀ 13 ਘੰਟੇ ਦੀ ਬਿਜਲੀ ਕਟੌਤੀ ਲਗਾਈ ਹੈ ਕਿਉਂਕਿ ਇਸ ਵਿੱਚ ਜਨਰੇਟਰਾਂ ਲਈ ਡੀਜ਼ਲ ਨਹੀਂ ਹੈ। ਮੰਤਰੀ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨੂੰ ਬਿਜਲੀ ਦੀ ਬੱਚਤ ਵਿੱਚ ਮਦਦ ਲਈ ਦੇਸ਼ ਭਰ ਵਿੱਚ ਸਟਰੀਟ ਲਾਈਟਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦਹਾਕਿਆਂ ਬਾਅਦ ਦੇਸ਼ ਵਿੱਚ ਅਜਿਹਾ ਆਰਥਿਕ ਸੰਕਟ ਪੈਦਾ ਹੋਇਆ ਹੈ, ਜਿਸ ਕਾਰਨ ਇੱਥੋਂ ਦੀਆਂ ਪ੍ਰਮੁੱਖ ਮੰਡੀਆਂ ਦੀ ਬਿਜਲੀ ਕੱਟਣ ਦਾ ਨਿਰਾਸ਼ਾਜਨਕ ਫੈਸਲਾ ਲਿਆ ਗਿਆ ਹੈ।
 

ਲੋਕਾਂ ਵਲੋਂ ਹੁਣ ਇਸ ਚੋਂ ਤਰਫਾ ਮਾਰ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਰਥਿਕ ਸਮੱਸਿਆ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਹਨ। ਵੀਰਵਾਰ ਦੇਰ ਰਾਤ ਹਜ਼ਾਰਾਂ ਲੋਕਾਂ ਨੇ ਰਾਸ਼ਟਰਪਤੀ ਗੋਤਾਭਯਾ ਰਾਜਪਕਸ਼ੇ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਲੋਕ ਪੋਸਟਰ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਹੋਈ ਹਿੰਸਾ 'ਚ ਘੱਟੋ-ਘੱਟ 10 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹਾਲਾਤ ਇੰਨੇ ਵਿਗੜ ਗਏ ਕਿ ਸਪੈਸ਼ਲ ਟਾਸਕ ਫੋਰਸ ਬੁਲਾਉਣੀ ਪਈ। ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਤਾਂ ਝੜਪ ਸ਼ੁਰੂ ਹੋ ਗਈ। ਲੋਕਾਂ ਨੇ ਪੁਲਿਸ 'ਤੇ ਪਥਰਾਅ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ।    

Get the latest update about FOOD CRISES, check out more about ELECTRICITY CUT, SHRI LANKA, TRUE SCOOP PUNJABI & SHRI LANKA CRISES

Like us on Facebook or follow us on Twitter for more updates.