ਬਬੀਤਾ ਫੋਗਾਟ ਬਣੀ ਮਾਂ, ਤਸਵੀਰਾਂ ਸ਼ੇਅਰ ਕਰ ਲਿਖਿਆ ਦਿਲ ਨੂੰ ਛੂਹ ਲੈਣ ਵਾਲਾ ਮੈਸੇਜ

ਅੱਜ ਜਿੱਥੇ ਹਿੰਦੁਸਤਾਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹ...

ਅੱਜ ਜਿੱਥੇ ਹਿੰਦੁਸਤਾਨ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਘਰ ਨੰਨ੍ਹਾ ਪਰੀ ਆਈ ਹੈ ਉਥੇ ਹੀ ਦੰਗਲ ਗਰਲ ਦੇ ਨਾਮ ਨਾਲ ਮਸ਼ਹੂਰ ਰੈਸਲਰ ਬਬੀਤਾ ਫੋਗਾਟ (Babita Phogat) ਵੀ ਮਾਂ ਬਣੀ ਹੈ। ਉਨ੍ਹਾਂ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਖੁਦ ਬਬੀਤਾ ਫੋਗਾਟ ਨੇ ਟਵਿੱਟਰ ਉੱਤੇ ਤਸਵੀਰ ਸ਼ੇਅਰ ਕਰ ਦਿੱਤੀ ਹੈ।ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸਾਡੇ SONshine ਨਾਲ ਮਿਲੋ। ਅਸੀਂ ਖਵਾਬਾਂ ਵਿਚ ਭਰੋਸਾ ਰੱਖਦੇ ਹਾਂ।

ਇਸ ਤੋਂ ਪਹਿਲਾਂ ਉਨ੍ਹਾਂ ਨੇ 21 ਨਵੰਬਰ ਨੂੰ ਇੰਸਟਾਗਰਾਮ ਉੱਤੇ ਬੇਬੀ ਬੰਪ ਦਿਖਾਉਂਦੇ ਹੋਏ ਆਪਣੇ ਪਤੀ ਨਾਲ ਤਸਵੀਰ ਸ਼ੇਅਰ ਕੀਤੀ ਸੀ। ਫੋਟੋ ਦੇ ਨਾਲ ਉਨ੍ਹਾਂ ਨੇ ਇਕ ਮੈਸੇਜ ਵੀ ਲਿਖਿਆ। ਤੁਹਾਡੀ ਪਤਨੀ ਦੇ ਰੂਪ ਵਿਚ ਬਿਤਾਏ ਗਏ ਹਰ ਪਲ ਵਿਚ ਮੈਂ ਅਹਿਸਾਸ ਕੀਤਾ ਹੈ ਕਿ ਮੈਂ ਕਿੰਨੀ ਖੁਸ਼ਕਿਸਮਤ ਹਾਂ। ਤੁਸੀਂ ਮੇਰੀ ਖੁਸ਼ੀ ਹੋ। ਤੁਸੀਂ ਮੈਨੂੰ ਪੂਰਾ ਕੀਤਾ ਹੈ। ਮੈਂ ਆਪਣੀ ਜਿੰਦਗੀ ਜੀਵਨ ਵਿਚ ਇਸ ਨਵੇਂ ਚੈਪਟਰ ਨੂੰ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ ਅਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ।

ਦੱਸ ਦਈਏ ਕਿ ਬਬੀਤਾ ਅਤੇ ਉਨ੍ਹਾਂ ਦੇ ਪਤੀ ਵਿਵੇਕ ਦੋਵੇਂ ਪਹਿਲਵਾਨ ਹਨ। ਖਬਰਾਂ ਮੁਤਾਬਕ ਉਨ੍ਹਾਂ ਦੀ ਮੁਲਾਕਾਤ 2014 ਨੂੰ ਹੋਈ ਸੀ। ਦੱਸਿਆ ਜਾਂਦਾ ਹੈ ਕਿ ਪਹਿਲੀ ਮੁਲਾਕਾਤ ਵਿਚ ਹੀ ਦੋਵੇਂ ਇਕ ਦੂਜੇ ਤੋਂ ਕਾਫ਼ੀ ਪ੍ਰਭਾਵਿਤ ਹੋਏ। ਹੌਲੀ-ਹੌਲੀ ਦੋਵਾਂ ਵਿਚ ਨਜ਼ਦੀਕੀਆਂ ਵਧੀਆਂ ਅਤੇ ਸਾਲ 2019 ਵਿਚ ਦੋਵਾਂ ਨੇ ਵਿਆਹ ਕਰਾ ਲਿਆ।

Get the latest update about son, check out more about picture, wrestler babita phogat & mother

Like us on Facebook or follow us on Twitter for more updates.