ਵੱਧਦੀ ਮਹਿੰਗਾਈ ਨੂੰ ਲੈ ਕੇ ਬਾਬਾ ਰਾਮ ਦੇਵ ਨੇ ਦਿੱਤਾ ਇਹ ਵੱਡਾ ਬਿਆਨ

ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਅਤੇ ਜਾਮੀਆ-ਜੇਐੱਨਯੂ ਯੂਨੀਵਰਸਿਟੀ 'ਚ ...

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਅਤੇ ਜਾਮੀਆ-ਜੇਐੱਨਯੂ ਯੂਨੀਵਰਸਿਟੀ 'ਚ ਹੋਈ ਹਿੰਸਾ ਨੂੰ ਲੈ ਕੇ ਯੋਗ ਗੁਰੂ ਰਾਮਦੇਵ ਨੇ ਅੱਜ ਕਈ ਵੱਡੇ ਬਿਆਨ ਦਿੱਤੇ ਹਨ। ਦੱਸ ਦੱਈਏ ਕਿ ਸੀਏਏ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਲੈ ਕੇ ਰਾਮਦੇਵ ਨੇ ਕਿਹਾ ਕਿ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ, ਅਜਿਹਾ ਲੱਗ ਰਿਹਾ ਹੈ ਕਿ ਦੇਸ਼ 'ਚ ਅਰਾਜਕਤਾ ਤੋਂ ਇਲਾਵਾ ਕੁਝ ਹੋ ਹੀ ਨਹੀਂ ਰਿਹਾ ਹੈ। ਦੇਸ਼ 'ਚ ਮੁਸਲਮਾਨ ਦੇਸ਼ਭਗਤ ਵੀ ਹਨ।  

ਕਪਿਲ ਨੇ ਕੀਤਾ ਟਵੀਟ, ਕਿਹਾ-ਦਿੱਲੀ 'ਚ ਬਣਾਇਆ ਗਿਆ ਮਿੰਨੀ ਪਾਕਿਸਤਾਨ

ਜਾਣਕਾਰੀ ਅਨੁਸਾਰ ਰਾਮਦੇਵ ਨੇ ਪ੍ਰੈਸ ਕਾਨਫਰੰਸ 'ਚ ਆਪਣੀ ਕੰਪਨੀ ਪਤੰਜਲੀ ਦੇ ਏਜੰਡੇ ਨੂੰ ਸਾਹਮਣੇ ਰੱਖੀਆ।ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਦੇਸ਼ 'ਚ ਦੇਸ਼ਭਗਤ ਮੁਸਲਮਾਨ ਵੀ ਹੈ ਪਰ ਕੁਝ ਲੋਕ ਕਦੇ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਕਦੇ ਅਮਿਤ ਸ਼ਾਹ ਦਾ ਸਿਰ ਕੱਟਣ ਦੀ ਧਮਕੀ ਦਿੰਦੇ ਹਨ। ਮੈਂ ਮੁਸਲਿਮ ਸਮਾਜ ਨੂੰ ਅਪੀਲ ਕਰਦਾ ਹੈ ਕਿ ਅਜਿਹੇ ਲੋਕਾਂ 'ਚ ਜਾਓ ਅਤੇ ਇਨ੍ਹਾਂ ਦਾ ਵਿਰੋਧ ਕਰੋ ਤਾਂ ਜੋ ਪੂਰਾ ਮੁਸਲਿਮ ਸਮਾਜ ਬਦਨਾਮ ਨਾ ਹੋਵੇ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਕਈ ਵਾਰ ਅਜਿਹੇ ਬਿਆਨ ਦਿੱਤੇ ਗਏ ਜਿਨ੍ਹਾਂ ਤੋਂ ਬਾਅਦ ਪਾਕਿਸਤਾਨ ਦੀ ਸੰਸਦ 'ਚ ਕੋਟ ਕੀਤਾ ਜਾਂਦਾ ਹੈ।ਅਜਿਹੇ ਬਿਆਨਾਂ ਤੋਂ ਵੀ ਬਚਣਾ ਚਾਹਿਦਾ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਜੇਐਨਯੂ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦੀਆਰਥੀਆਂ ਨੂੰ ਅਪੀਲ ਕੀਤੀ ਕਿ
ਉਹ ਵਿਰੋਧ ਪ੍ਰਰਦਰਸ਼ਨ ਛੱਡ ਆਪਣੀ ਪੜਾਈ 'ਤੇ ਧਿਆਨ ਦੇਣ।

ਅਸਾਮ 'ਚ 177 ਹਥਿਆਰਾਂ ਨਾਲ 644 ਅੱਤਵਾਦੀਆਂ ਨੇ ਕੀਤਾ ਸਮਰਪਣ

Get the latest update about Punjabi News, check out more about Yog Guru Baba Ramdev, Work, Government & Inflation

Like us on Facebook or follow us on Twitter for more updates.