ਕਾਨਪੁਰ ਹਿੰਸਾ 'ਤੇ ਯੋਗੀ ਸਰਕਾਰ ਸਖ਼ਤ, ਹੁੜਦੰਗਬਾਜ਼ਾਂ 'ਤੇ ਹੋਵੇਗੀ ਕਾਰਵਾਈ

ਕਾਨਪੁਰ- ਕਾਨਪੁਰ ਵਿਚ ਹੋਈ ਹਿੰਸਕ ਝੜਪ ਦੀ ਘਟਨਾ 'ਤੇ ਯੂ.ਪੀ. ਕੇ ਏ.ਡੀ.ਜੀ. ਲਾ ਐਂਡ ਆਰਡਰ ਪ੍ਰਸ਼ਾਂਤ ਕੁਮਾਰ

ਕਾਨਪੁਰ- ਕਾਨਪੁਰ ਵਿਚ ਹੋਈ ਹਿੰਸਕ ਝੜਪ ਦੀ ਘਟਨਾ 'ਤੇ ਯੂ.ਪੀ. ਕੇ ਏ.ਡੀ.ਜੀ. ਲਾ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਹੁੜਦੰਗ ਵਿਚ ਸ਼ਾਮਲ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਮੁਲਜ਼ਮਾਂ 'ਤੇ ਗੈਂਗਸਟਰ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। 
ਏ.ਡੀ.ਜੀ. ਲਾਅ ਐਂਡ ਆਰਡਰ ਨੇ ਦੱਸਿਆ ਕਿ ਕਾਨਪੁਰ ਨਗਰ ਦੇ ਬੇਕਨਗੰਜ ਥਾਣਾ ਖੇਤਰ ਦੇ ਨਵੀਂ ਸੜਕ ਇਲਾਕੇ ਵਿਚ ਅੱਜ ਜੁਮੇ ਦੀ ਨਮਾਜ਼ ਤੋਂ ਬਾਅਦ ਕੁਝ ਲੋਕਾਂ ਨੇ ਉਥੋਂ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਦਾ ਦੂਜੀ ਧਿਰ ਦੇ ਲੋਕਾਂ ਨੇ ਵਿਰੋਧ ਕੀਤਾ। ਇਸ ਗੱਲ ਨੂੰ ਲੈ ਕੇ ਆਪਸ ਵਿਚ ਟਕਰਾਅ ਹੋਇਆ ਪੱਥਰਬਾਜ਼ੀ ਦੀ ਘਟਨਾ ਹੋਈ। ਇਸ ਸੂਚਨਾ 'ਤੇ ਤੁਰੰਤ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਦਸਤੇ ਨੇ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਪੁਲਿਸ ਕਮਿਸ਼ਨਰ ਸਮੇਤ ਹੋਰ ਅਧਿਕਾਰੀ ਵੀ ਪਹੁੰਚ ਗਏ ਅਤੇ ਸਥਿਤੀ ਨੂੰ ਅੰਡਰ ਕੰਟਰੋਲ ਕੀਤਾ।
ਏ.ਡੀ.ਜੀ. ਨੇ ਕਿਹਾ ਕਿ ਇਸ ਘਟਨਾ ਨੂੰ ਸ਼ਾਸਨ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੇ ਲਈ ਵਾਧੂ ਪੁਲਿਸ ਦਸਤੇ ਨੂੰ ਭੇਜਿਆ ਗਿਆ ਹੈ, ਜਿਸ ਵਿਚ 12 ਕੰਪਨੀਆਂ ਅਤੇ ਇਕ ਪਲਾਟੂਨ ਪੀ.ਏ.ਸੀ. ਕਾਨਪੁਰ ਭੇਜੀ ਗਈ ਹੈ। ਕੁਝ ਹੋਰ ਅਧਿਕਾਰੀ ਵੀ ਕਾਨਪੁਰ ਭੇਜੇ ਜਾ ਰਹੇ ਹਨ। ਕਾਨਪੁਰ ਵਿਚ ਜ਼ਿਨ੍ਹਾਂ ਲੋਕਾਂ ਨੇ ਵੀ ਹੁੜਦੰਗ ਕੀਤਾ ਹੈ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਹੁਣ ਤੱਕ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਏ.ਡੀ.ਜੀ. ਨੇ ਦੱਸਿਆ ਕਿ ਸਾਨੂੰ ਭਰਪੂਰ ਮਾਤਰਾ ਵਿਚ ਵੀਡੀਓ ਫੁਟੇਜ ਮਿਲ ਚੁੱਕੇ ਹਨ, ਜਿਸ ਦੇ ਆਧਾਰ 'ਤੇ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ। ਹੁੜਦੰਗਬਾਜ਼ਾਂ ਦੇ ਨਾਲ ਨਾਲ ਜੋ ਸਾਜ਼ਿਸ਼ਕਰਤਾ ਹਨ, ਉਨ੍ਹਾਂ ਵਿਰੁੱਧ ਗੈਂਗਸਟਰ ਐਕਟ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਥੋਂ ਦੇ ਲੋਕਾਂ ਨੂੰ ਅਪੀਲ ਹੈ ਕਿ ਸ਼ਾਂਤੀ ਵਿਵਸਥਾ ਬਣਾਈ ਰੱਖੀਏ। ਪ੍ਰਸ਼ਾਸਨ ਦਾ ਸਹਿਯੋਗ ਕਰੋ, ਹੁੜਦੰਗਬਾਜ਼ਾਂ ਨੂੰ ਪਛਾਨਣ ਵਿਚ ਸਾਡੀ ਮਦਦ ਕਰੋ।

Get the latest update about latest news, check out more about national news, truescoop news & kanpur violence

Like us on Facebook or follow us on Twitter for more updates.