ਯੌਰਕ ਪੁਲਸ ਨੇ 80 ਸਾਲਾ ਬਜ਼ੁਰਗ ਨਾਲ 10 ਹਜ਼ਾਰ ਡਾਲਰ ਠੱਗੀ ਮਾਮਲੇ 'ਚ 3 ਪੰਜਾਬੀ ਕੀਤੇ ਗ੍ਰਿਫਤਾਰ

ਕੈਨੇਡਾ ਦੀ ਯੌਰਕ ਰੀਜਨਲ ਪੁਲਸ ਵੱਲੋ ਬੀਤੇ ਦਿਨ ਇਕ 80 ਸਾਲਾ ਬਜ਼ੁਰਗ ਔਰਤ ਨਾਲ ਕੈਨੇਡੀਅਨ ਰੈ...

ਟੋਰਾਂਟੋ(ਇੰਟ.): ਕੈਨੇਡਾ ਦੀ ਯੌਰਕ ਰੀਜਨਲ ਪੁਲਸ ਵੱਲੋ ਬੀਤੇ ਦਿਨ ਇਕ 80 ਸਾਲਾ ਬਜ਼ੁਰਗ ਔਰਤ ਨਾਲ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣਕੇ 10 ਹਜ਼ਾਰ ਡਾਲਰ ਦੀ ਠੱਗੀ ਮਾਮਲੇ ਵਿਚ ਬਰੈਂਪਟਨ ਤੋਂ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ।


ਪੁਲਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇੰਨਾਂ ਵੱਲੋਂ 3 ਮਈ ਨੂੰ ਇਕ 80 ਸਾਲਾ  ਬਜ਼ੁਰਗ ਔਰਤ ਕੋਲੋਂ ਕੈਨੇਡੀਅਨ ਰੈਵੇਨਿਊ ਅਧਿਕਾਰੀ ਬਣ 10,000 ਡਾਲਰ ਬਰੈਂਪਟਨ ਦੇ ਇਕ ਐਡਰੈੱਸ 'ਤੇ ਭੇਜਣ ਦੀ ਮੰਗ ਕੀਤੀ ਗਈ ਸੀ ਤੇ ਡਾਲਰ ਨਾ ਦੇਣ ਉੱਤੇ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਦੌਰਾਨ ਔਰਤ ਨੇ ਬੈਂਕ ਵਿਚੋਂ ਦੋ ਵਾਰ 5-5 ਹਜ਼ਾਰ ਕੱਢਵਾ ਕੇ ਬਰੈਂਪਟਨ ਦੇ ਪਤੇ ਉੱਤੇ ਕਹੇ ਅਨੁਸਾਰ ਡਾਲਰ ਭੇਜ ਦਿੱਤੇ। 


ਯੌਰਕ ਰੀਜਨਲ ਪੁਲਸ ਨੇ ਦੱਸਿਆ ਕਿ ਪੁਲਸ ਨੇ ਮਹਿਲਾ ਵੱਲੋਂ ਭੇਜੇ ਡਾਲਰਾਂ ਵਾਲੇ ਪਤੇ ਬਾਰੇ ਤਫਤੀਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੈਕੇਜ ਲੈਣ ਆਏ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਇਸ ਤਰ੍ਹਾਂ ਨਾਲ ਤਿੰਨਾਂ ਦੋਸ਼ੀਆਂ ਦਾ ਭੇਦ ਖੁੱਲ੍ਹ ਗਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਤਿੰਨਾਂ ਦੀ ਨਿਉ ਮਾਰਕੀਟ ਕੋਰਟ ਵਿਖੇ ਅਗਲੇ ਮਹੀਨੇ ਪੇਸ਼ੀ ਹੋਵੇਗੀ। ਜਾਣਕਾਰੀ ਮੁਤਾਬਕ ਤਿੰਨਾਂ ਦੋਸ਼ੀਆਂ ਦੇ ਨਾਂ ਬਰੈਂਪਟਨ ਤੋਂ ਤਰਨਵੀਰ ਸਿੰਘ (19), ਰਣਵੀਰ ਸਿੰਘ (19) ਅਤੇ ਚਮਨਜੋਤ ਸਿੰਘ (21) ਦੱਸੇ ਜਾ ਰਹੇ ਹਨ।

Get the latest update about Canada, check out more about arrest 3 men, attempt to defraud, York police & Truescoopmews

Like us on Facebook or follow us on Twitter for more updates.