ਕੁੜੀ ਨੂੰ ਭਜਾਉਣ ਦੇ ਸ਼ੱਕ 'ਚ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰ ਉਤਾਰਿਆ ਮੌਤ ਦੇ ਘਾਟ, 5 ਨਿੰਹਗ ਸਿੰਘ ਗ੍ਰਿਫਤਾਰ

ਲੁਧਿਆਣਾ ਦੇ ਸਮਰਾਲਾ 'ਚ ਨਿਹੰਗਾਂ ਵੱਲੋਂ 23 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸ ਉੱਤੇ ਪਿੰਡ ਦੀ ਲੜਕੀ ਨੂੰ ਭਜਣਾਉ...

ਲੁਧਿਆਣਾ- ਲੁਧਿਆਣਾ ਦੇ ਸਮਰਾਲਾ 'ਚ ਨਿਹੰਗਾਂ ਵੱਲੋਂ 23 ਸਾਲਾ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸ ਉੱਤੇ ਪਿੰਡ ਦੀ ਲੜਕੀ ਨੂੰ ਭਜਣਾਉਣ ਦਾ ਸ਼ੱਕ ਸੀ। ਇਸ ਕਾਰਨ ਪੁਲਿਸ ਨੇ ਉਸ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ। ਜਦੋਂ ਨੌਜਵਾਨ ਥਾਣੇ ਤੋਂ ਘਰ ਪਰਤ ਰਿਹਾ ਸੀ ਤਾਂ ਨਿਹੰਗ ਉਸ ਨੂੰ ਆਪਣੇ ਨਾਲ ਲੜਕੀ ਦੇ ਪਿੰਡ ਲੈ ਗਏ। ਉਥੇ ਉਹ ਸਾਰੀ ਰਾਤ ਉਸ ਨੂੰ ਬੇਰਹਿਮੀ ਨਾਲ ਕੁੱਟਦੇ ਰਹੇ। ਜਿਸ ਕਾਰਨ ਸਵੇਰੇ ਉਸ ਦੀ ਮੌਤ ਹੋ ਗਈ।

ਇਸ ਤੋਂ ਦੁਖੀ ਹੋ ਕੇ ਪਰਿਵਾਰਕ ਮੈਂਬਰਾਂ ਨੇ ਸਮਰਾਲਾ ਵਿੱਚ ਕੌਮੀ ਮਾਰਗ ’ਤੇ ਜਾਮ ਲਾ ਦਿੱਤਾ। ਉਨ੍ਹਾਂ ਥਾਣੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ। ਘਟਨਾ ਤੋਂ ਬਾਅਦ ਮੌਕੇ 'ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਕਤਲ ਮਾਮਲੇ ਵਿੱਚ 5 ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲੜਕੀ 6 ਦਿਨਾਂ ਤੋਂ ਲਾਪਤਾ ਸੀ, ਪੁਲਿਸ ਨੇ ਵੀ ਕੀਤੀ ਸੀ ਪੁੱਛਗਿੱਛ 
ਮ੍ਰਿਤਕ ਨੌਜਵਾਨ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੇੜਲੇ ਪਿੰਡ ਦੀ ਇੱਕ ਲੜਕੀ 6 ਦਿਨਾਂ ਤੋਂ ਲਾਪਤਾ ਹੈ। ਲੜਕੀ ਨੂੰ ਭਜਾ ਕੇ ਲੈ ਜਾਣ ਦੇ ਸ਼ੱਕ 'ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਮਰਾਲਾ ਨੂੰ ਸ਼ਿਕਾਇਤ ਦਿੱਤੀ ਹੈ। ਐਤਵਾਰ ਨੂੰ ਪੁਲਿਸ ਨੇ ਅਵਤਾਰ ਸਿੰਘ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਂਚ ਲਈ ਬੁਲਾਇਆ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਪਿੰਡ ਵਿੱਚ ਡੇਰੇ ਲਾਈ ਬੈਠੇ ਨਿਹੰਗ ਵੀ ਆਏ ਹੋਏ ਸਨ। ਜਦੋਂ ਅਵਤਾਰ ਸਿੰਘ ਜਾਂਚ ਤੋਂ ਬਾਅਦ ਆਪਣੇ ਪਿੰਡ ਕੂਹਲੀ ਕਲਾਂ ਨੂੰ ਪਰਤਣ ਲੱਗਾ ਤਾਂ ਨਿਹੰਗਾਂ ਉਸ ਨੂੰ ਵਰਗਲਾ ਕੇ ਲੜਕੀ ਦੇ ਪਿੰਡ ਲੈ ਗਏ। ਇਸ ਦੇ ਨਾਲ ਹੀ ਅਵਤਾਰ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਜਿਸ ਵਿੱਚ ਉਸਦੀ ਮੌਤ ਹੋ ਗਈ।

ਨਿਹੰਗਾਂ ਨੂੰ ਫੜਨ ਲਈ ਛਾਪੇਮਾਰੀ : ਐਸ.ਐਸ.ਪੀ
ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। 5 ਨਿਹੰਗਾਂ ਨੂੰ ਫੜ ਲਿਆ ਗਿਆ ਹੈ। 4 ਅਜੇ ਫਰਾਰ ਹਨ। ਫਿਲਹਾਲ ਇਸ ਕਤਲ ਵਿੱਚ 9 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾਵੇਗੀ। ਫਰਾਰ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Get the latest update about girl, check out more about Punjab, Youth killed, Nihangs & Punjab News

Like us on Facebook or follow us on Twitter for more updates.