ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਹੋਇਆ ਬ੍ਰੇਕਅੱਪ? ਸ਼ੋਸ਼ਲ ਮੀਡੀਆ 'ਤੇ ਚਾਹਲ ਨੇ ਪੋਸਟ ਰਾਹੀਂ ਦੱਸਿਆ ਸੱਚ

ਯੁਜ਼ਵੇਂਦਰ ਚਹਿਲ ਅਤੇ ਧਨਸ਼੍ਰੀ ਵਰਮਾ ਨੇ 22 ਦਸੰਬਰ, 20220 ਨੂੰ ਵਿਆਹ ਕੀਤਾ। ਉਦੋਂ ਤੋਂ ਹੀ, ਧਨਸ਼੍ਰੀ ਵਰਮਾ ਅਤੇ ਯੁਜ਼ਵੇਂਦਰ ਚਹਿਲ ਜਨਤਕ ਤੌਰ 'ਤੇ ਇੱਕ ਦੂਜੇ ਦਾ ਸਮਰਥਨ ਨਜ਼ਰ ਆਓਂਦੇ ਰਹੇ ਹਨ

ਟੀਮ ਇੰਡੀਆ ਦੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੇ ਡਾਂਸ ਕਰਕੇ ਚਰਚਾ ਚ ਰਹਿੰਦੇ ਹਨ ਪਰ  ਹਾਲ ਹੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਖਬਰਾਂ ਤੋਂ ਲੱਗ ਰਿਹਾ ਸੀ ਕਿ ਉਨ੍ਹਾਂ ਵਿਚਾਲੇ ਕੁਝ ਠੀਕ ਨਹੀਂ ਹੈ। ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਯੁਜਵੇਂਦਰ ਚਾਹਲ ਧਨਸ਼੍ਰੀ ਵਰਮਾ ਦੇ ਬ੍ਰੇਕਅੱਪ ਦੀਆਂ ਖਬਰਾਂ ਨਾਲ ਗੂੰਜ ਰਿਹਾ ਹੈ। ਯੁਜ਼ਵੇਂਦਰ ਚਹਿਲ ਅਤੇ ਧਨਸ਼੍ਰੀ ਵਰਮਾ ਨੇ 22 ਦਸੰਬਰ, 20220 ਨੂੰ ਵਿਆਹ ਕੀਤਾ। ਉਦੋਂ ਤੋਂ ਹੀ, ਧਨਸ਼੍ਰੀ ਵਰਮਾ ਅਤੇ ਯੁਜ਼ਵੇਂਦਰ ਚਹਿਲ ਜਨਤਕ ਤੌਰ 'ਤੇ ਇੱਕ ਦੂਜੇ ਦਾ ਸਮਰਥਨ ਨਜ਼ਰ ਆਓਂਦੇ ਰਹੇ ਹਨ। ਇਸ ਤੇ ਹੁਣ ਚਾਹਲ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਰਾਹੀਂ ਸਪਸ਼ਟੀਕਰਨ ਦਿੱਤਾ ਹੈ।  

ਯੁਜਵੇਂਦਰ ਚਾਹਲ ਧਨਸ਼੍ਰੀ ਵਰਮਾ ਦੇ ਬ੍ਰੇਕਅੱਪ ਦੀਆਂ ਕਿਆਸਅਰਾਈਆਂ ਸੋਸ਼ਲ ਮੀਡੀਆ 'ਤੇ ਕਿਉਂ ਚੱਲ ਰਹੀਆਂ ਹਨ। ਇਸ ਦਾ ਜਵਾਬ ਸੋਸ਼ਲ ਮੀਡੀਆ 'ਤੇ ਕਪਲ ਦਾ ਵਖਰ੍ਹੇ ਢੰਗ ਨਾਲ ਪੋਸਟਾਂ ਹਨ। ਯੁਜਵੇਂਦਰ ਚਹਿਲ ਧਨਸ਼੍ਰੀ ਵਰਮਾ ਦੇ ਵੱਖ ਹੋਣ ਦੀਆਂ ਅਟਕਲਾਂ ਨੂੰ ਉਸ ਸਮੇਂ ਹਵਾ ਮਿਲੀ ਜਦੋਂ ਲੈੱਗ ਸਪਿਨਰ ਦੀ ਪਤਨੀ ਨੇ ਆਪਣੇ ਇੰਸਟਾਗ੍ਰਾਮ ਤੋਂ ਚਹਿਲ ਦਾ ਸਰਨੇਮ ਹਟਾ ਦਿੱਤਾ। ਇਸ ਦੇ ਨਾਲ ਹੀ ਯੁਜਵੇਂਦਰ ਚਹਿਲ ਨੇ ਆਪਣੇ ਇੰਸਟਾਗ੍ਰਾਮ 'ਤੇ 'ਨਿਊ ਲਾਈਫ ਲੋਡਿੰਗ' ਲਿਖਿਆ ਹੈ। 
ਇਸ ਤੋਂ ਇਲਾਵਾ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਧਨਸ਼੍ਰੀ ਅਤੇ ਟੀਮ ਇੰਡੀਆ ਦੇ ਬੱਲੇਬਾਜ ਸ਼੍ਰੇਅਸ ਅਈਅਰ ਦੇ ਵਿਚਕਾਰ ਉਦੋਂ ਤੋਂ ਕੁਝ ਹੋ ਸਕਦਾ ਹੈ ਜਦੋਂ ਤੋਂ ਦੋਵਾਂ ਨੇ ਇਕੱਠੇ ਡਾਂਸ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਹਾਲ ਹੀ 'ਚ ਧਨਸ਼੍ਰੀ ਨੇ ਸ਼੍ਰੇਅਸ ਅਈਅਰ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਹਾਲਾਂਕਿ, ਇਹ ਸਾਰੀਆਂ ਥਿਊਰੀਆਂ ਹਨ ਜੋ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਅੰਦਾਜ਼ਾ ਲਗਾ ਰਹੇ ਹਨ। ਯੁਜ਼ਵੇਂਦਰ ਚਾਹਲ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੁਆਰਾ ਚੱਲ ਰਹੀਆਂ ਅਟਕਲਾਂ 'ਤੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਕਿਹਾ ਹੈ ਸਾਡੀ ਰਿਸ਼ਤੇ ਬਾਰੇ ਚੱਲ ਰਹੀਆਂ ਅਫਵਾਹਾਂ ਨੂੰ ਇਥੇ ਹੀ ਖਤਮ ਕੀਤਾ ਜਾਵੇ।  

ਦਸ ਦਈਏ ਕਿ ਇਨ੍ਹਾਂ ਖਬਰਾਂ ਦੇ ਫੈਲਣ ਤੋਂ ਬਾਅਦ ਹੀ ਧਨਸ਼੍ਰੀ ਨੂੰ ਆਨਲਾਈਨ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁੱਸੇ 'ਚ ਆਏ ਪ੍ਰਸ਼ੰਸਕਾਂ ਨੇ ਵੀਰਵਾਰ ਨੂੰ ਟਵਿੱਟਰ 'ਤੇ ਜਾ ਕੇ ਧਨਸ਼੍ਰੀ ਨੂੰ ਯੁਜਵੇਂਦਰ ਚਾਹਲ ਨਾਲ ਬ੍ਰੇਕਅੱਪ ਦੇ ਅੰਦਾਜ਼ੇ 'ਤੇ ਟ੍ਰੋਲ ਕੀਤਾ।

Get the latest update about DHANASHREE BREAKUP, check out more about TOP CELEBRITY NEWS, ENTERTAINMENT NEWS TODAY, YUZVENDRA CHAHAL BREAKUP & LATEST ENTERTAINMENT NEWS

Like us on Facebook or follow us on Twitter for more updates.