ਅੱਤਵਾਦੀ ਜ਼ਾਕਿਰ ਮੂਸਾ ਮੁਕਾਬਲੇ ਦੌਰਾਨ ਹੋਇਆ ਢੇਰ, ਸਿਰ 'ਤੇ ਸੀ ਲੱਖਾਂ ਦਾ ਇਨਾਮ

ਅਲਕਾਇਦਾ ਦੀ ਕਸ਼ਮੀਰ ਇਕਾਈ ਅੰਸਾਰ ਗਜ਼ਵਤ ਉਲ ਹਿੰਦ ਦਾ ਮੁੱਖੀ ਜਾਕਿਰ ਮੂਸਾ ਦੱਖਣੀ ਕਸ਼ਮੀਰ ਦੇ ਤਰਾਲ 'ਚ ਮੁਕਾਬਲੇ ਦੌਰਾਨ ਮਾਰਿਆ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ...

ਸ਼੍ਰੀਨਗਰ— ਅਲਕਾਇਦਾ ਦੀ ਕਸ਼ਮੀਰ ਇਕਾਈ ਅੰਸਾਰ ਗਜ਼ਵਤ ਉਲ ਹਿੰਦ ਦਾ ਮੁੱਖੀ ਜਾਕਿਰ ਮੂਸਾ ਦੱਖਣੀ ਕਸ਼ਮੀਰ ਦੇ ਤਰਾਲ 'ਚ ਮੁਕਾਬਲੇ ਦੌਰਾਨ ਮਾਰਿਆ ਗਿਆ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾ ਦੱਸਿਆ ਕਿ ਮੂਸਾ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ ਅਤੇ ਮੁਕਾਬਲੇ 'ਚ ਏ.ਕੇ 47 ਅਤੇ ਰਾਕੇਟ ਲੌਂਚਰ ਬਰਾਮਦ ਕੀਤੇ ਗਏ ਹਨ। ਮੂਸਾ ਦੇ ਮਾਰੇ ਜਾਣ ਦੀ ਖ਼ਬਰ ਫੈਲਦੇ ਹੀ ਸ਼ੋਪੀਆਂ, ਪੁਲਵਾਮਾ, ਅਵੰਤੀਪੋਰਾ ਅਤੇ ਸ਼੍ਰੀਨਗਰ 'ਚ ਮੂਸਾ ਦੇ ਸਮਰੱਥਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਚੋਣ ਨਤੀਜੇ 2019 : ਮੋਦੀ ਦੀ ਜਿੱਤ 'ਤੇ ਬੋਲੀ ਵਰਲਡ ਮੀਡੀਆ, ਦੱਸੇ ਜਿੱਤ ਦੇ ਵੱਡੇ ਕਾਰਨ

ਇਕ ਅਧਿਕਾਰੀ ਨੇ ਦੱਸਿਆ ਕਿ ਖ਼ਾਸ ਖ਼ੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਦਦਸਾਰਾ 'ਚ ਸੁਰੱਖਿਆ ਬਲਾਂ ਨੇ ਘੇਰਾਬੰਦੀ ਕੀਤੀ, ਜਿਸ ਤੋਂ ਬਾਅਦ ਅੱਤਵਾਦੀਆਂ ਨੇ ਸੁਰੱਖਿਆਬਲਾਂ 'ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਸੈਨਾ ਨੇ ਸੁਰੱਖਿਆ ਦੇ ਮੱਦੇਨਜ਼ਰ ਕਈ ਇਲਾਕਿਆਂ ਦੀ ਸੁਰੱਖਿਆ ਵਧਾ ਦਿੱਤੀ ਅਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਜਾਕਿਰ ਮੂਸਾ ਹਿਜ਼ਬੁਲ ਮੁਜਾਹਿਦੀਨ ਤੋਂ ਵੱਖ ਹੋ ਕੇ 2017 ਤੋਂ ਅੰਸਾਰ ਗਜਵਲ ਉਲ ਹਿੰਦ ਨਾਲ ਜੁੜਿਆ ਸੀ। ਮੂਸਾ 'ਤੇ ਲੱਖਾਂ ਦਾ ਇਨਾਮ ਰੱਖਿਆ ਗਿਆ ਸੀ।

Get the latest update about Tral, check out more about Ansar Gazwatul Hind Al Qaeda, Zakir Musa, News In Punjabi & Pulwama

Like us on Facebook or follow us on Twitter for more updates.